ਆਓ, ਅਸੀਂ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਵਿੱਚ ਜ਼ਿਕਰਯੋਗ ਅਤੇ ਦੂਰਦਰਸ਼ੀ ਲੀਡਰਸ਼ਿਪ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਹਾਰਦਿਕ ਸ਼ਲਾਘਾ ਕਰੀਏ। ਉਨ੍ਹਾਂ ਦੇ ਮਾਰਗਦਰਸ਼ਨ ਵਿੱਚ, ਭਾਰਤ ਆਸ਼ਾ ਦੀ ਕਿਰਨ ਦੇ ਰੂਪ ‘ਚ ਉੱਭਰਿਆ ਹੈ, ਇੱਕ ਨਵੇਂ ਯੁਗ ਦਾ ਮਾਰਗ ਪੱਧਰਾ ਕਰ ਰਿਹਾ ਹੈ, ਜਿੱਥੇ ਸਾਡਾ ਦੇਸ਼ ਇੱਕ ਅਸਲ ਗਲੋਬਲ ਸੁਪਰਪਾਵਰ ਦੇ ਰੂਪ ‘ਚ ਉੱਭਰਨ ਦੇ ਲਈ ਤਿਆਰ ਹੈ, ਜੋ ਦੁਨੀਆ ਭਰ ਦੇ ਦੇਸ਼ਾਂ ਨੂੰ, ਸਾਰਿਆਂ ਦੇ ਲਈ ਇੱਕ ਉੱਜਵਲ ਅਤੇ ਅਧਿਕ ਸਮ੍ਰਿੱਧ ਭਵਿੱਖ ਦੇ ਲਈ ਸਦਭਾਵ ਵਿੱਚ ਕੰਮ ਕਰਨ ਵਾਸਤੇ, ਪ੍ਰਭਾਵਿਤ ਅਤੇ ਪ੍ਰੇਰਿਤ ਕਰਦਾ ਹੈ। ਵਿਸ਼ਵ ਨੇ ਉਦੈਮਾਨ ਭਾਰਤ ਦੀ ਸਵੇਰ ਦੇਖੀ ਹੈ, ਜੋ ਆਲਮੀ ਮੰਚ 'ਤੇ ਏਕਤਾ, ਪ੍ਰਗਤੀ ਅਤੇ ਸਹਿਯੋਗ ਦਾ ਸਮਰਥਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹਾਰਦਿਕ ਵਧਾਈ।