ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਮੈਂ ਦੁਨੀਆ ਦੇ ਸਭ ਤੋਂ ਉੱਚੇ ਪਹਾੜ 'ਤੇ ਚੜ੍ਹਨ ਵਿੱਚ ਕਾਮਯਾਬ ਹੋ ਸਕਾਂਗੀ ਅਤੇ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਵੀ ਇੱਕ-ਦਮ ਉਮੀਦ ਤੋਂ ਪਰੇ ਸੀ। ਮੈਂ ਇੱਕ ਛੋਟੇ ਜਿਹੇ ਸ਼ਹਿਰ ਤੋਂ ਹਾਂ ਅਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਲਗਭਗ ਇੱਕ ਘੰਟੇ ਦੀ ਇਸ ਮੁਲਾਕਾਤ ਵਿੱਚ ਮੇਰੇ ਨਾਲ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਦੋਸਤਾਨਾ ਬਾਤਚੀਤ ਕੀਤੀ। ਉਹ ਬਹੁਤ ਪ੍ਰੇਰਕ ਸਨ ਅਤੇ ਮੈਨੂੰ ਉਨ੍ਹਾਂ ਤੋਂ ਬਹੁਤ ਸਪੋਰਟ ਮਿਲੀ। ਮੇਰੇ ਜੀਵਨ 'ਤੇ ਇੱਕ ਵਿਆਪਕ ਪ੍ਰਭਾਵ ਪਾਉਣ ਦੇ ਲਈ ਮੈਂ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਇੱਕ ਗ਼ਰੀਬ ਪਿਛੋਕੜ ਦੀ ਆਦਿਵਾਸੀ ਲੜਕੀ ਹਾਂ, ਮੇਰੇ ਮਾਤਾ-ਪਿਤਾ ਕਿਸਾਨ ਹਨ ਅਤੇ ਅਵਸਰਾਂ ਦਾ ਅਭਾਵ ਹੈ ਲੇਕਿਨ ਹੁਣ ਲੋਕ ਮੈਨੂੰ ਜਾਣਦੇ ਹਨ ਕਿਉਂਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲੀ ਹਾਂ ਅਤੇ ਮੇਰੇ ਜੀਵਨ ਵਿੱਚ ਬਹੁਤ ਬੜਾ ਬਦਲਾਅ ਆਇਆ ਹੈ।