ਪ੍ਰਤੀਸ਼ ਨੰਦੀ
ਨਰੇਂਦਰ ਮੋਦੀ ਅਸਲ ਵਿੱਚ ਇੱਕ ਵਿਲੱਖਣ ਵਿਅਕਤੀ ਹਨ ਜਿਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਹਮੇਸ਼ਾ ਉਹਨਾਂ ਲੋਕਾਂ ਦੀ ਪਹੁੰਚ ਵਿੱਚ ਹਨ, ਜੋ ਕਿ ਸਮੱਸਿਆਵਾਂ ਦੇ ਨਾਲ ਲੜ ਰਹੇ ਹਨ ਅਤੇ ਅਨਿਆਂ ਦਾ ਸਾਹਮਣਾ ਕਰ ਰਹੇ ਹਨ। ਮੈਂ ਜਦੋਂ ਵੀ ਕੋਈ ਅਜਿਹੀ ਸਮੱਸਿਆ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ ਤਾਂ ਉਸਦਾ ਤੁਰੰਤ ਹੱਲ ਹੋਇਆ,ਅਤੇ ਇਸ ਤਰੀਕੇ ਨਾਲ ਹੱਲ ਕੀਤਾ ਗਿਆ, ਜਿਸ ਨਾਲ ਨਿਆਂ ਵੀ ਪ੍ਰਭਾਵਿਤ ਨਾ ਹੋਵੇ ਅਤੇ ਗਲਤ ਵੀ ਸਹੀ ਹੋ ਜਾਵੇ। ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਨੇ ਕਈ ਕ੍ਰਾਂਤੀਕਾਰੀ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਪੂਰੇ ਵੀ ਹੋਏ, ਕੁਝ ਰਸਤੇ ਵਿਚ ਹਨ । ਉਨ੍ਹਾਂ ਦਾ ਅਸਲੀ ਹੁਨਰ ਨੌਕਰਸ਼ਾਹੀ ਦੇ ਘਲਮੇਲ ਨੂੰ ਘਟਾਉਣਾ ਕਰਨਾ ਅਤੇ ਅਸਲੀ ਪਰਿਵਰਤਨ ਲਈ ਰਾਹ ਬਣਾਉਣ ਵਿੱਚ ਦਿਖਾਈ ਦਿੰਦਾ ਹੈ। ਭਾਰਤ ਉਨ੍ਹਾਂ ਦੇ ਇਸ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ।