ਸਰਕਾਰ ਦਾ MICE, ਧਾਰਮਿਕ ਟੂਰਿਜ਼ਮ, ਪ੍ਰਸਿੱਧ ਟੂਰਿਜ਼ਮ ਕੇਂਦਰਾਂ ਅਤੇ ਘਰੇਲੂ ਟੂਰਿਜ਼ਮ ਨੂੰ ਹੁਲਾਰਾ ਦੇਣ 'ਤੇ ਵਧਿਆ ਜ਼ੋਰ "ਅੰਮ੍ਰਿਤ ਕਾਲ" ਵਿੱਚ ਟੂਰਿਜ਼ਮ ਵਿਕਾਸ ਦੀ ਨੀਂਹ ਰੱਖੇਗਾ ਅਤੇ 2047 ਤੱਕ 100 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਖ਼ਾਹਿਸ਼ੀ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਇਸ ਖੇਤਰ ਨੂੰ ਤਿਆਰ ਕਰੇਗਾ। ਸਰਕਾਰ ਦੇ ਰਾਜਾਂ ਨੂੰ ਪ੍ਰਤਿਸ਼ਠਿਤ ਟੂਰਿਜ਼ਮ ਕੇਂਦਰਾਂ ਨੂੰ ਵਿਕਸਿਤ ਕਰਨ ਦੇ ਲਈ ਲੌਂਗ-ਟਰਮ ਫਾਇਨੈਂਸਿੰਗ ਪ੍ਰਦਾਨ ਕਰਨ ਦੇ ਵਿਜ਼ਨ ਨਾਲ ਟੂਰਿਜ਼ਮ ਅਤੇ ਹੌਸਪਿਟੈਲਿਟੀ ਸੈਕਟਰ ਭੀ ਬਹੁਤ ਪ੍ਰਸੰਨ ਹਨ।