ਭਾਰਤ ਵਿੱਚ ਐਜ਼ੂਕੇਸ਼ਨ, ਸਕਿੱਲ ਅਤੇ ਰਿਸਰਚ ਦੇ ਭਵਿੱਖ ਬਾਰੇ ਸਾਡੀ ਅਸਲ ਵਿੱਚ ਸ਼ਾਨਦਾਰ ਗੱਲਬਾਤ ਹੋਈ…ਕੱਲ੍ਹ, ਅਸੀਂ ਗਿਫਟ ਸਿਟੀ ਵਿੱਚ ਪਹਿਲੇ ਇੰਟਰਨੈਸ਼ਨਲ ਬ੍ਰਾਂਚ ਕੈਂਪਸ ਦਾ ਉਦਘਾਟਨ ਕਰ ਰਹੇ ਹਾਂ…ਸਾਡੇ ਪਾਸ ਪਹਿਲਾਂ ਤੋਂ ਹੀ 100 ਸਥਾਨਾਂ ਦੇ ਲਈ 500 ਅਰਜ਼ੀਆਂ ਆ ਚੁੱਕੀਆਂ ਹਨ। ਇਸ ਲਈ, ਇਸ ਵਿੱਚ ਕਾਫੀ ਰੁਚੀ ਹੈ… ਇਹ (ਗੁਜਰਾਤ) ਇੱਕ ਅਜਿਹਾ ਰਾਜ ਹੈ ਜੋ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਹਰ ਵਾਰ ਜਦੋਂ ਤੁਸੀਂ ਆਉਂਦੇ ਹੋ ਅਤੇ ਯਾਤਰਾ ਕਰਦੇ ਹੋ, ਤਾਂ ਤੁਸੀਂ ਬਦਲਾਅ ਅਤੇ ਪ੍ਰਗਤੀ ਦੇਖਦੇ ਹੋ। ਜਨਸੰਖਿਆ ਵਧ ਰਹੀ ਹੈ, ਗੁਜਰਾਤ ਦਾ ਗਲੋਬਲ ਆਊਟਲੁੱਕ ਬਦਲ ਰਿਹਾ ਹੈ, ਇਹ ਕਿਤੇ ਅਧਿਕ ਵਿਆਪਕ ਹੋ ਰਿਹਾ ਹੈ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਦੇ ਲਈ ਖੁੱਲ੍ਹ ਰਿਹਾ ਹੈ।