ਇਹ (ਮੇਕ ਇਨ ਇੰਡੀਆ) ਮਲਟੀ-ਨੈਸ਼ਨਲਾਂ ਦੇ ਸਾਹਮਣੇ ਭਾਰਤ ਦੀ ਮਾਰਕੀਟਿੰਗ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਮੈਨੂੰ ਜਾਂ ਸਾਰਿਆਂ ਨੂੰ ਉਨ੍ਹਾਂ `ਤੇ (ਪ੍ਰਧਾਨ ਮੰਤਰੀ ਮੋਦੀ) ਬਹੁਤ ਭਰੋਸਾ ਹੈ। ਮੋਦੀ ਤਾਜ਼ੀ ਹਵਾ ਦਾ ਇੱਕ ਬੁੱਲਾ ਹੈ। ਲੇਕਿਨ ਮੇਦੀ ਨੂੰ ਮਲਟੀਨੈਸ਼ਨਲ ਕੰਪਨੀਆਂ ਨੂੰ ਸੱਦਾ ਦੇਣ ਤੋਂ ਵੀ ਕਿਤੇ ਅਧਿਕ ਕੰਮ ਕਰਨਾ ਹੈ। ਉਨ੍ਹਾਂ ਨੂੰ ਉਨ੍ਹਾਂ ਕੰਪਨੀਆਂ ਲਈ ਸਹੀ ਮਾਹੌਲ ਬਣਾਉਣ ਦੀ ਜ਼ਰੂਰਤ ਹੈ। ਉਹ ਕਦੇ-ਕਦੇ ਖ਼ੁਦ ਵੀ ਪ੍ਰਸਿੱਧੀ ਦਿਵਾਉਣ ਲਈ ਮਾਰਕੀਟਿੰਗ ਕਰਨ ਦੀ ਗਲਤੀ ਕਰਦੇ ਹਨ। ਲੇਕਿਨ ਮੈਨੂੰ ਅਸਲ ਵਿੱਚ ਲਗਦਾ ਹੈ ਕਿ ਇਹ ਉਨ੍ਹਾਂ ਦੀ ਕਾਰਜ ਸਦਾਚਾਰ ਅਤੇ ਸੈੱਟ ਆਵ੍ ਵੈਲਿਊਜ਼ ਹਨ ਜੋ ਉਨ੍ਹਾਂ ਨੂੰ ਪਕੜ ਬਣਾਉਣ ਵਿੱਚ ਸਹਾਇਕ ਸਿੱਧ ਹੁੰਦੇ ਹਨ।