ਅੰਤ੍ਰਿਮ ਬਜਟ 2024-25 'ਅੰਨਦਾਤਾ' ਅਤੇ ਸਾਡੇ ਦੇਸ਼ ਦੀ ਰੀੜ੍ਹ - ਸਾਡੇ ਕਿਸਾਨਾਂ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ। ਪੀਐੱਮ-ਕਿਸਾਨ ਸਨਮਾਨ ਯੋਜਨਾ ਦੇ ਜ਼ਰੀਏ ਪ੍ਰਤੱਖ ਵਿੱਤੀ ਸਹਾਇਤਾ ਤੋਂ ਲੈ ਕੇ ਕਿਸਾਨ-ਕੇਂਦ੍ਰਿਤ ਨੀਤੀਆਂ ਦਾ ਵਿਸਤਾਰ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਤੱਕ, ਬਜਟ ਖੇਤੀਬਾੜੀ ਖੇਤਰ ਵਿੱਚ ਸਮਾਵੇਸ਼ੀ, ਟਿਕਾਊ ਵਿਕਾਸ ਦਾ ਮਾਰਗ ਪੱਧਰਾ ਕਰਦਾ ਹੈ।