ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਇੱਕ ਅਸਧਾਰਣ ਨੇਤਾ ਹਨ ਜਿਨ੍ਹਾਂ ਨੇ ਘੱਟ ਸਮੇਂ ਵਿੱਚ ਅੰਤਰਾਸ਼ਟਰੀ ਮੰਚ `ਤੇ ਇੱਕ ਮਹੱਤਵਪੂਰਨ ਪ੍ਰਭਾਵ ਛੱਡਿਆ ਹੈ। ਉਨ੍ਹਾਂ ਨੇ ਗਲੋਬਲ ਪੱਧਰ ਤੇ ਭਾਰਤ ਦੀ ਅਰਥਵਿਵਸਥਾ ਨੂੰ ਤੇਜੀ ਨਾਲ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦੇ ਸਮੁੱਚੇ ਵਿਕਾਸ ਦੇ ਦ੍ਰਿਸ਼ਟੀਕੋਣ ਨੇ ਸਾਡੇ ਲੱਖਾਂ ਲੋਕਾਂ ਨੂੰ ਬਹਤਰ ਕੱਲ ਪ੍ਰਤੀ ਆਸ਼ਾਵਾਦੀ ਬਣਾਇਆ ਹੈ। ਪ੍ਰਧਾਨ ਮੰਤਰੀ ਦੇ 'ਮੇਕ ਇਨ ਇੰਡੀਆ', 'ਡਿਜੀਟਲ ਇੰਡੀਆ', 'ਸਕਿੱਲ ਇੰਡੀਆ' ਵਰਗੇ ਕਈ ਪ੍ਰੋਗਰਾਮਾਂ ਨੇ ਭਾਰਤ ਨੂੰ ਤੇਜ਼ ਅਤੇ ਸੰਤੁਲਿਤ ਅਰਥਵਿਵਸਥਾ ਅਤੇ ਉਦਯੋਗਿਕ ਵਿਕਾਸ ਵੱਲ ਅੱਗੇ ਵਧਾਇਆ ਹੈ।