ਮੋਦੀ ਜੀ ਨੇ ਵੋਟ ਬੈਂਕ ਬਣਾਉਣ ਵਾਲੇ ਨਹੀਂ, ਦੇਸ਼ ਬਣਾਉਣ ਵਾਲੇ ਕਾਰਜ ਕੀਤੇ ਹਨ। ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ, ਦੇਸ਼ ਵਿੱਚ ਚੰਗੀਆਂ ਨੀਤੀਆਂ ਬਣਾਉਣੀਆਂ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਅਤੇ ਪੂਰੇ ਵਿਸ਼ਵ ਵਿੱਚ ਭਾਰਤ ਨੂੰ ਸਨਮਾਨ ਦਿਵਾਉਣਾ, ਇਹ ਤਿੰਨ ਸਭ ਤੋਂ ਵੱਡੇ ਕਾਰਜ ਹਨ। ਅਤੇ ਕਿਸੇ ਵੀ ਆਦਰਸ਼ ਸਰਕਾਰ ਦੀ ਇਹੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਮੋਦੀ ਜੀ ਸੰਪੂਰਨ ਭਾਰਤ ਅਤੇ ਭਾਰਤੀਅਤਾ, ਸਚਾਈ, ਧਰਮ, ਨਿਆਂ, ਬਹਾਦਰੀ, ਸਵੈਭਿਮਾਨ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਗੌਰਵਮਈ ਸੁਨਹਿਰੀ ਅਤੀਤ, ਸਮਰੱਥਾਵਾਨ ਵਰਤਮਾਨ ਅਤੇ ਸ਼ਾਨਦਾਰ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ।