ਨਰੇਂਦਰ ਮੋਦੀ ਇੱਕ ਰਿਫੋਰਮ ਸੁਪਰ ਸਟਾਰ ਹੈ । ਉਹ ਵਿਸ਼ਵ ਦੇ ਹੋਰ ਸਾਰੇ ਨੇਤਾਵਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ । ਤਿੰਨ ਵਰ੍ਹਿਆਂ ਤੋਂ ਉਨ੍ਹਾਂ ਦੀ ਸਰਕਾਰ ਹੈ ਅਤੇ ਇੰਨੇ ਘੱਟ ਸਮੇਂ ਵਿੱਚ ਉਨ੍ਹਾਂ ਨੇ ਬਹੁਤ ਕੁਝ ਹਾਸਲ ਕੀਤਾ ਹੈ । ਜੀ.ਐੱਸ.ਟੀ ਅਤੇ ਨੋਟਬੰਦੀ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਹਨ । ਸਪਸ਼ਟ ਹੈ ਕਿ ਅਜਿਹੇ ਸੁਧਾਰਾਂ ਦਾ ਨਤੀਜਾ ਥੋੜੇ ਸਮੇਂ ਵਿੱਚ ਹੀ ਵੇਖਣ ਨੂੰ ਮਿਲੇਗਾ । ਅੱਜ ਸਾਡੇ ਕੋਲ ਅਜਿਹੀ ਸਰਕਾਰ ਹੈ ਜੋ ਦੀਰਘਕਾਲੀਨ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਵਾਂ ਬਣਾ ਰਹੀ ਹੈ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਕੰਮ ਕਰ ਰਹੀ ਹੈ ।