ਭਾਰਤ ਅੱਜ ਦੁਨੀਆ ਵਿੱਚ ਉੱਚੇ ਸਥਾਨ 'ਤੇ ਪਹੁੰਚ ਗਿਆ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਭਾਰਤ ਨੇ ਇਹ ਕੀਤਾ, ਭਾਰਤ ਨੇ ਉਹ ਕੀਤਾ। ਪਰ ਸਭ ਤੋਂ ਪਹਿਲਾਂ ਉਹ ਨਰੇਂਦਰ ਮੋਦੀ ਨੇ ਕੀਤਾ, ਅਤੇ ਉਨ੍ਹਾਂ ਦੇ ਨਾਲ ਭਾਰਤ ਦੀ ਜਨਤਾ ਨੇ ਕੀਤਾ। ਮੈਂ ਬਹੁਤ ਖੁਸ਼ ਹਾਂ ਅਤੇ ਬਸ ਇੰਨਾ ਕਹਿਣਾ ਚਾਹੁੰਦਾ ਹਾਂ, ਹੋਰ ਅੱਗੇ, ਹੋਰ ਅੱਗੇ, ਹੋਰ ਅੱਗੇ। ਕਿਉਂਕਿ ਤੁਹਾਡੀ ਅਗਵਾਈ ਦੇ ਇਨ੍ਹਾਂ ਬਾਰਾਂ ਸਾਲਾਂ ਵਿੱਚ, ਤੁਸੀਂ ਸੁਧਾਰ ਸ਼ੁਰੂ ਕੀਤੇ, ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਵਧਾਇਆ ਅਤੇ ਰੋਜ਼ਗਾਰ, ਸਿਹਤ, ਖੇਤੀਬਾੜੀ, ਕਲਿਆਣ, ਜੀਵਨ ਪੱਧਰ, ਊਰਜਾ, ਟੈਕਨੋਲੋਜੀ ਅਤੇ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਠੋਸ ਕਦਮ ਉਠਾਏ।