ਨਰੇਂਦਰ, ਮੇਰੇ ਪਿਆਰੇ ਦੋਸਤ, ਅੱਜ ਤੁਹਾਡੀ ਯਾਤਰਾ ਤੋਂ ਮੈਂ ਬਹੁਤ ਭਾਵੁਕ ਹਾਂ। ਕਿਉਂਕਿ ਮੈਨੂੰ ਕੂਟਨੀਤਕ ਰਹਿਣਾ ਹੈ, ਇਸ ਲਈ ਮੈਂ ਇਸ ਨੂੰ ਕਿਸੇ ਕ੍ਰਮ ਵਿੱਚ ਨਹੀਂ ਰੱਖਾਂਗਾ, ਨਹੀਂ ਤਾਂ ਮੈਂ ਮੁਸੀਬਤ ਵਿੱਚ ਪੈ ਜਾਵਾਂਗਾ। ਪਰ ਸੱਚ ਕਹਾਂ ਤਾਂ, ਤੁਹਾਡੀ ਇਸ ਯਾਤਰਾ ਤੋਂ ਮੈਂ ਜਿੰਨਾ ਭਾਵੁਕ ਹੋਇਆ ਹਾਂ, ਓਨਾ ਪਹਿਲਾਂ ਕਦੇ ਨਹੀਂ ਹੋਇਆ। ਤੁਸੀਂ ਇਜ਼ਰਾਈਲ ਦੇ ਮਹਾਨ ਦੋਸਤ ਹੋ, ਭਾਰਤ ਅਤੇ ਇਜ਼ਰਾਈਲ ਦੀ ਭਾਈਵਾਲੀ ਦੇ ਮਜ਼ਬੂਤ ਸਮਰਥਕ ਹੋ ਅਤੇ ਆਲਮੀ ਮੰਚ 'ਤੇ ਇੱਕ ਪ੍ਰਮੁੱਖ ਨੇਤਾ ਹੋ।