ਬ੍ਰਾਇਨ ਪੀ ਸ਼ਮਿਟ, ਨੋਬਲ ਪੁਰਸਕਾਰ ਜੇਤੂ
ਇਹ ਸੱਚਮੁੱਚ ਬਹੁਤ ਹੀ ਸੁਖਦ ਸੀ। ਅਸੀਂ ਇੱਥੇ ਆਸਟ੍ਰੇਲੀਆ ਵਿੱਚ ਕੀ ਕਰ ਰਹੇ ਹਾਂ ਅਤੇ ਰਿਸਰਚ ਤੇ ਸਾਇੰਸ ‘ਚ ਵਿੱਚ ਅਸੀਂ ਇਕੱਠੇ ਕਿਵੇਂ ਕੰਮ ਕਰ ਸਕਦੇ ਹਾਂ, ਇਸ ਬਾਰੇ ਉਨ੍ਹਾਂ ਨੂੰ ਉਚਿਤ ਜਾਣਕਾਰੀ ਹੈ। ਵਰਲਡ ਕਲਾਸ ਸਾਇੰਸ ਵਿੱਚ ਭਾਰਤ ਦੀ ਪ੍ਰਦਰਸ਼ਨ ਸਮਰੱਥਾ ਇੱਕ ਪਾਏਦਾਨ ਅਧਿਕ ਹੋ ਗਈ ਹੈ ਕਿਉਂਕਿ ਭਾਰਤ ਵਿਗਿਆਨ ਅਤੇ ਵਿਗਿਆਨੀਆਂ ਵਿੱਚ ਨਿਵੇਸ਼ ਕਰਕੇ ਉਨ੍ਹਾਂ ਨੂੰ ਉਪਕਰਣ ਅਤੇ ਸਮਰੱਥਾ ਪ੍ਰਦਾਨ ਕਰ ਰਿਹਾ ਹੈ, ਤਾਕਿ ਉਹ ਸਮੀਖਿਆ 'ਤੇ ਪ੍ਰਸ਼ਨ ਪੁੱਛ ਸਕੇ। ਪ੍ਰਧਾਨ ਮੰਤਰੀ ਮੋਦੀ ਨਿਸ਼ਚਿਤ ਤੌਰ 'ਤੇ ਮੇਰੇ ਜੀਵਨ ਕਾਲ ਵਿੱਚ ਭਾਰਤ ਦੇ ਸਭ ਤੋਂ ਮਕਬੂਲ ਨੇਤਾਵਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਨਾਲ ਗੱਲ ਕਰਨ ਦੇ ਬਾਅਦ ਹੀ ਮੈਂ ਦੇਖ ਸਕਦਾ ਹਾਂ ਕਿ ਉਹ ਇਤਨੇ ਮਿਲਣਸਾਰ ਕਿਵੇਂ ਹਨ, ਕਿਉਂਕਿ ਉਹ ਲੋਕਾਂ ਨਾਲ ਗੱਲ ਕਰਨ ਵਿਸ਼ੇਸ਼ ਕਰਕੇ ਉਨ੍ਹਾਂ ਨੂੰ ਸੁਣਨ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਉਹ ਗੱਲ ਕਰਨ ਵਾਲਾ ਫਿਰ ਚਾਹੇ ਅਮਰੀਕਾ ਦਾ ਰਾਸ਼ਟਰਪਤੀ ਹੋਵੇ ਜਾਂ ਕੋਈ ਅਜਿਹਾ ਵਿਅਕਤੀ, ਜਿਸ ਨਾਲ ਉਹ ਪਹਿਲੀ ਵਾਰ ਮਿਲ ਰਹੇ ਹੋਣ।