“ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਗਤੀਸ਼ੀਲਤਾ ਅਤੇ ਕਰ ਸਕਣ ਵਾਲਾ ਰਵੱਈਆ ਪ੍ਰੇਰਣਾਦਾਇਕ ਹੈ। ਚਾਰ ਵਰ੍ਹੇ ਪਹਿਲਾਂ ਉਨ੍ਹਾਂ ਨੇ ਈਜ਼ ਆਵ੍ ਡੂਇੰਗ ਬਿਜ਼ਨਸ ਦਾ ਨਾਮੁਮਕਿਨ ਪ੍ਰਤੀਤ ਹੁੰਦਾ ਟੀਚਾ ਰੱਖਿਆ, ਅਤੇ ਹੁਣ ਉਹ ਇਸ ਨੂੰ ਪ੍ਰਾਪਤ ਕਰਨ ਦੇ ਬਹੁਤ ਕਰੀਬ ਆ ਗਏ ਹਨ। ਸਰਕਾਰ ਵੱਲੋਂ ਜੀਐੱਸਟੀ ਅਤੇ ਇੰਸੌਲਵੈਂਸੀ ਐਂਡ ਬੈਂਕਰਪਸੀ ਕੋਡ ਵਰਗੇ ਕੁਝ ਪਰਿਵਰਤਨਕਾਰੀ ਸੁਧਾਰਾਂ ਦੇ ਪ੍ਰਭਾਵ ਨੂੰ ਰੈਂਕਿੰਗ ਵਿੱਚ ਹੋਏ ਸੁਧਾਰਾਂ ਸਦਕਾ ਇੱਕ ਗਤੀ ਬਣਦੀ ਮੈਂ ਦੇਖ ਸਕਦਾ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਕੇਵਲ ਛੋਟੇ ਕਦਮ ਹੀ ਨਹੀਂ, ਬਲਕਿ ਪ੍ਰਧਾਨ ਮੰਤਰੀ ਵੱਲੋਂ ਸਹੀ ਕਦਮ ਚੁੱਕਣ ਅਤੇ ਸਹੀ ਮਾਰਗਦਰਸ਼ਨ ਦੇਣ ਦੀ ਉਹੀ ਗਤੀ ਜਾਰੀ ਵੀ ਰਹੇਗੀ।”