ਸਾਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦਾ ਅਵਸਰ ਮਿਲਿਆ। ਅਸੀਂ ਭਾਰਤ ਵਿੱਚ ਕ੍ਰਿਕਟ ਅਤੇ ਖੇਡਾਂ ਸਮੇਤ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਖਿਡਾਰੀਆਂ ਦੀ ਭਾਰਤ ਵਿੱਚ ਕੋਚਿੰਗ ਦੇ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਇੱਥੋਂ ਤੱਕ ਕਿ ਕੁਝ ਵਰ੍ਹਿਆਂ ਵਿੱਚ ਐਥਲੈਟਿਕਸ ਕਿਵੇਂ ਬਿਹਤਰ ਹੋ ਸਕਦਾ ਹੈ, ਇਸ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦਾ ਵਿਜ਼ਨ ਖਿਡਾਰੀਆਂ ਦੇ ਅਨੁਰੂਪ ਹੋਣਾ ਖੁਸ਼ੀ ਦਾ ਵਿਸ਼ਾ ਹੈ। ਇਹ ਮੇਰੇ ਲਈ ਚੰਗਾ ਅਨੁਭਵ ਰਿਹਾ ਅਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।