“ਮੈਂ ਸਿਰਫ਼ 16 ਸਾਲ ਦੀ ਸਾਂ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਬੜਾ ਲਕਸ਼ ਬਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਅਤੇ ਮੈਨੂੰ ਆਪਣੇ ਵਿਅਕਤੀਗਤ ਸਮਰਥਨ ਦਾ ਭਰੋਸਾ ਦਿੱਤਾ। ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਮੈਨੂੰ ਕਿਹਾ, 'ਤੁਸੀਂ ਬਹੁਤ ਛੋਟੇ ਹੋ। ਤੁਸੀਂ ਹੋਰ ਭੀ ਬੜੀ ਸਫ਼ਲਤਾ ਹਾਸਲ ਕਰੋਗੇ ਅਤੇ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਤੁਸੀਂ ਮੇਰੇ ਨਾਲ ਸੰਪਰਕ ਕਰਨਾ।' ਇਹ ਮੇਰੇ ਲਈ ਪ੍ਰੇਰਣਾ ਦਾ ਇੱਕ ਬੜਾ ਸਰੋਤ ਸੀ।”
“ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਆਤਮਵਿਸ਼ਵਾਸ ਨਾਲ ਭਰੇ ਰਹਿਣ ਅਤੇ ਆਪਣੇ ਲਕਸ਼ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕਿਹਾ। ਉਹ ਹਰੇਕ ਖਿਡਾਰੀ ਬਾਰੇ ਹਰ ਡਿਟੇਲ 'ਤੇ ਨਜ਼ਰ ਰੱਖਦੇ ਹਨ।