ਪ੍ਰਧਾਨ ਮੰਤਰੀ ਮੋਦੀ ਜਿਹੇ ਵਿਜ਼ਨਰੀ ਲੀਡਰ ਨੂੰ ਮਿਲ ਕੇ ਬਹੁਤ ਚੰਗਾ ਲਗ ਰਿਹਾ ਹੈ। ਉਹ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹਨ। ਦੇਸ਼ ਦੇ ਪ੍ਰਤੀ ਉਨ੍ਹਾਂ ਦਾ ਸਮਾਂ ਅਤੇ ਊਰਜਾ ਦਾ ਸਮਰਪਣ ਵਿਲੱਖਣ ਹੈ, ਨਾਲ ਹੀ ਜਿਤਨ ਘੰਟੇ ਉਹ ਯੋਜਨਾਵਾਂ ਦੇ ਲਾਗੂਕਰਨ ਲਈ ਦਿੰਦੇ ਹਨ, ਅਸੀਂ ਉਸ ਆਦਰਸ਼ ‘ਤੇ ਚਲਣ ਦੇ ਖ਼ਾਹਿਸ਼ੀ ਹਾਂ। ਉਹ ਆਪਣੇ ਸਮੇਂ ਤੋਂ 10-15 ਸਾਲ ਅੱਗੇ ਸੋਚ ਰੱਖਦੇ ਹਨ ਅਤੇ ਇਹ ਸੱਚਮੁੱਚ ਬਹੁਤ ਚੰਗਾ ਹੈ ਅਤੇ ਦੇਸ਼ ਦੇ ਲਈ ਨਿਰਸੰਦੇਹ ਇੱਕ ਸ਼ੁਭ ਸੰਕੇਤ ਹੈ।