ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਏਦ, ਸੰਯੁਕਤ ਅਰਬ ਅਮੀਰਾਤ
ਮੈਂ ਆਪਣੇ ਪਿਆਰੇ ਦੋਸਤ, ਭਾਰਤ ਦੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨਾਲ ਉਨ੍ਹਾਂ ਦੀ ਪਾਰਟੀ ਦੀ ਚੋਣ ਜਿੱਤ 'ਤੇ ਵਧਾਈਆਂ ਦੇਣ ਲਈ ਫੋਨ 'ਤੇ ਗੱਲ ਕਰਕੇ ਖੁਸ਼ ਸੀ। ਅਸੀਂ ਆਪਣੇ ਮਜ਼ਬੂਤ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨ ਲਈ ਮਿਲਕੇ ਕੰਮ ਕਰਨ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਾਂ। ਸੰਯੁਕਤ ਅਰਬ ਅਮੀਰਾਤ, ਭਾਰਤ ਅਤੇ ਇਸ ਦੇ ਮਿੱਤਰ ਲੋਕਾਂ ਦੇ ਵਧੇਰੇ ਵਿਕਾਸ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ।