ਮਹਾਮਹਿਮ ਸੁਲਤਾਨ ਅਹਿਮਦ ਬਿਨ ਸੁਲੇਯਮ, ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਡੀਪੀ ਵਰਲਡ ਗਰੁੱਪ
ਜਦੋਂ ਕੰਜ਼ਿਊਮਰ ਮਾਰਕਿਟ ਦੇ ਲਈ ਮੈਨੂਫੈਕਚਰਿੰਗ ਦੀ ਗੱਲ ਆਉਂਦੀ ਹੈ, ਤਾਂ ਨਜ਼ਦੀਕੀ ਆਊਟਸੋਰਸਿੰਗ ਦੇ ਲਈ ਭਾਰਤ ਨਾਲੋਂ ਬਿਹਤਰ ਕੋਈ ਥਾਂ ਨਹੀਂ ਹੈ। ਮਾਣਯੋਗ ਪ੍ਰਧਾਨ ਮੰਤਰੀ ਮੋਦੀ ਦੀ ਪਹਿਲ "ਮੇਕ ਇਨ ਇੰਡੀਆ" ਦੁਨੀਆ ਦੇ ਲਈ ਅਸਲ ਵਿੱਚ ਕੰਮ ਕਰ ਰਹੀ ਹੈ। ਦੇਸ਼ ਦੀਆਂ ਸੜਕਾਂ ਅਤੇ ਰੇਲਵੇ ਦਾ ਵਿਸਤਾਰ ਹੋ ਰਿਹਾ ਹੈ ਅਤੇ ਸਮਰੱਥਾ ਤੇ ਦਕਸ਼ਤਾ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਭਵਿੱਖ ਨੂੰ ਦੇਖਦੇ ਹੋਏ, ਪੋਰਟਸ ਦੇ ਪਾਸ ਇੰਡਸਟ੍ਰੀਅਲ ਪਾਰਕ ਅਤੇ ਫ੍ਰੀ ਟ੍ਰੇਡ ਜ਼ੋਨ ਭਾਰਤ ਦੇ ਵਪਾਰ ਦੀ ਗਤੀ ਨੂੰ ਬਣਾਈ ਰੱਖਣ ਦੇ ਲਈ ਮਹੱਤਵਪੂਰਨ ਹੋਣਗੇ ਕਿਉਂਕਿ ਇਹ ਨਵੇਂ ਬਜ਼ਾਰਾਂ ਦੀ ਖੋਜ ਕਰ ਰਿਹਾ ਹੈ।