ਮਾਧਵਨ ਮੈਨਨ, ਐਗਜ਼ੀਕਿਊਟਿਵ ਚੇਅਰਮੈਨ, ਥੌਮਸ ਕੁੱਕ (ਇੰਡੀਆ) ਲਿਮਿਟਿਡ
ਅੰਤ੍ਰਿਮ ਬਜਟ ਵਿੱਚ ਬਹੁਆਯਾਮੀ ਦ੍ਰਿਸ਼ਟੀਕੋਣ ਦੇ ਨਾਲ ਟੂਰਿਜ਼ਮ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਸਾਡਾ ਮੰਨਣਾ ਹੈ ਕਿ ਇਹ ਐਵੀਏਸ਼ਨ, ਟੂਰਿਜ਼ਮ ਅਤੇ ਸਬੰਧਿਤ ਖੇਤਰਾਂ ਵਿੱਚ ਕਈ ਗੁਣਾ ਪ੍ਰਭਾਵ ਪੈਦਾ ਕਰੇਗਾ, ਜਿਸ ਨਾਲ ਗ੍ਰੋਥ ਅਤੇ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਮਿਲੇਗਾ। ਪੋਰਟ ਅਤੇ ਮੈਟਰੋ/ਰੈਪਿਡ ਨਾਲ ਟ੍ਰਾਂਸਪੋਰਟ ਵਿਸਤਾਰ ਦੇ ਨਾਲ-ਨਾਲ ਪੀਐੱਮ-ਗਤੀ ਸ਼ਕਤੀ ਪ੍ਰੋਗਰਾਮ ਦੇ ਜ਼ਰੀਏ ਪ੍ਰਮੁੱਖ ਰੇਲ ਕਨੈਕਟੀਵਿਟੀ ਕੌਰੀਡੋਰ ਦਾ ਲਾਗੂਕਰਨ ਟੂਰਿਜ਼ਮ ਦੇ ਲਈ ਵੈਲਿਊਏਬਲ ਮਲਟੀ-ਮਾਡਲ ਕਨੈਕਟੀਵਿਟੀ ਬਣਾਉਣ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ, 11.11 ਲੱਖ ਕਰੋੜ ਰੁਪਏ ਦਾ ਮਜ਼ਬੂਤ ਪੂੰਜੀਗਤ ਖਰਚ, ਜੀਡੀਪੀ ਦਾ 4% ਹੈ, ਦੇਸ਼ ਦੀ ਵਿਕਾਸ ਸੰਭਾਵਨਾ ਅਤੇ ਰੋਜ਼ਗਾਰ ਸਿਰਜਣਾ ਦੇ ਲਈ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ।