ਸਰਕਾਰ ਸਿੱਖਿਆ ਖੇਤਰ ਨੂੰ ਸਮਰਥਨ ਦੇਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਇਹ ਸਿੱਖਿਆ ਦੇ ਇਨਫ੍ਰਾਸਟ੍ਰਕਚਰ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਅਤੇ ਡਿਜੀਟਲ ਪਹਿਲਾਂ ਨੂੰ ਵਧਾ ਕੇ ਇਨੋਵੇਸ਼ਨ, ਸਸ਼ਕਤੀਕਰਣ ਅਤੇ ਸਮਾਜਿਕ ਉੱਨਤੀ ਦੁਆਰਾ ਰੇਖਾਂਕਿਤ ਅਧਿਕ ਸਮ੍ਰਿੱਧ ਭਵਿੱਖ ਵੱਲ ਮਾਰਗ ਪੱਧਰਾ ਕਰ ਰਿਹਾ ਹੈ। ਇਹ ਇਸ ਖੇਤਰ ਦੇ ਲਈ ਬਜਟ ਐਲੋਕੇਸ਼ਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸਕੂਲ ਫੌਰ ਰਾਇਜ਼ਿੰਗ ਇੰਡੀਆ (ਪੀਐੱਮ-ਸ਼੍ਰੀ (PM-SHRI)) ਅਤੇ ਨਵੀਂ ਸਿੱਖਿਆ ਨੀਤੀ ਜਿਹੀਆਂ ਪ੍ਰਮੁੱਖ ਪਹਿਲਾਂ ਤੋਂ ਸਪਸ਼ਟ ਹੈ।