ਅਸੀਂ ਇਕ ਅਜਿਹੀ ਚੀਜ਼ ਬਾਰੇ ਗੱਲ ਕੀਤੀ, ਜਿਸ ਦੇ ਲਈ ਉਨ੍ਹਾਂ ਵਿੱਚ ਅਤੇ ਮੇਰੇ ਵਿੱਚ, ਦੋਨਾਂ ਵਿੱਚ ਹੀ ਬਹੁਤ ਪੈਸ਼ਨ ਹੈ, ਜੋ ਕਿ 'ਸਵੱਛਤਾ' ਹੈ। ਤੁਸੀਂ ਜਾਣਦੇ ਹੋ 'ਸਵੱਛ ਭਾਰਤ ਅਭਿਯਾਨ' ਬਾਰੇ! ਸ਼੍ਰੀ ਮੋਦੀ ਵਿਸ਼ਵ ਪੱਧਰ 'ਤੇ ਸਵੱਛਤਾ ਦੇ ਖੇਤਰ ਵਿੱਚ ਨੰਬਰ ਵੰਨ ਚੇਂਜਮੇਕਰ ਹਨ। ਬਿਲਕੁਲ! ਨੰਬਰ ਵੰਨ; ਅਤੇ ਇਸ ਫ੍ਰੰਟ 'ਤੇ ਕੋਈ ਹੋਰ ਉਨ੍ਹਾਂ ਦੇ ਆਸਪਾਸ ਵੀ ਨਹੀਂ ਹੈ। ਮੈਂ ਰਾਜਨੀਤਕ ਵਿਅਕਤੀ ਨਹੀਂ ਹਾਂ ਲੇਕਿਨ ਇਸ ਮਹੱਤਵਪੂਰਨ ਖੇਤਰ ਅਤੇ ਉਸ ਦੇ ਸੋਸ਼ਲ ਇੰਪੈਕਟ ਦੇ ਸੰਦਰਭ ਵਿੱਚ ਕਹਾਂਗਾ ਕਿ ਦੁਨੀਆ ਵਿੱਚ ਕੋਈ ਵੀ ਪ੍ਰਯਤਨ 'ਸਵੱਛ ਭਾਰਤ ਪ੍ਰੋਗਰਾਮ' ਜਿਹਾ ਵਿਆਪਕ ਨਹੀਂ ਹੈ, ਜੋ ਕਿ ਦੁਨੀਆ ਦਾ ਸਭ ਤੋਂ ਬੜਾ ਸੈਨੀਟੇਸ਼ਨ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਹੈ। ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇਸ ਮੁੱਦੇ ਦੇ ਲਈ ਸਮਾਜਿਕ ਅਤੇ ਰਾਜਨੀਤਕ ਇੱਛਾਸ਼ਕਤੀ ਪੈਦਾ ਕਰਨ ਦੇ ਲਈ ਸ਼੍ਰੀ ਮੋਦੀ ਦਾ ਪ੍ਰਭਾਵ ਬਹੁਤ ਬੜਾ ਰਿਹਾ ਹੈ ਅਤੇ ਉਨ੍ਹਾਂ ਦਾ ਇਹ ਸਮਾਜਿਕ ਪ੍ਰਭਾਵ ਨਿਰਵਿਵਾਦ ਹੈ। ਇਹ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ ਜਿਸ ਨੂੰ ਮੈਂ ਪਿਛਲੇ 15-20 ਵਰ੍ਹਿਆਂ ਵਿੱਚ ਭਾਰਤ ਵਿੱਚ ਵਾਪਰਦਿਆਂ ਦੇਖਿਆ ਹੈ ਜਦੋਂ ਤੋਂ ਮੈਂ ਤੁਹਾਡੇ ਦੇਸ਼ ਦੀ ਯਾਤਰਾ ਕਰ ਰਿਹਾ ਹਾਂ।