ਭਾਰਤ ਨੂੰ ਹੁਣ ਇੱਕ ਚੰਗੇ ਬਜ਼ਾਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਅਤੇ ਮੈਂ ਮੰਨਦਾ ਹਾਂ ਕਿ ਇਸ ਦਾ ਕਾਰਨ ਹੈ - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਹੀਂ ਕੀਤੇ ਜਾ ਰਹੇ ਸੁਧਾਰ। ਸਭ ਤੋਂ ਪਹਿਲਾਂ, ਟੈਕਸ ਦੇ ਨਿਯਮਾਂ ਨੂੰ ਬਦਲਿਆ ਜਾ ਰਿਹਾ ਹੈ ਅਤੇ ਇਹ ਬਹੁਤ ਵੱਡੀ ਪਹਿਲ ਹੈ । ਇੱਕ ਕਾਰਨ ਇਹ ਵੀ ਹੈ ਕਿ ਰਾਜਾਂ ਵਿੱਚ ਹੋਈਆਂ ਹਾਲ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਸਫ਼ਲਤਾ ਨਾਲ ਲੋਕਾਂ ਵਿੱਚ ਇਹ ਵਿਸ਼ਵਾਸ ਜਗਿਆ ਹੈ ਕਿ ਸੁਧਾਰ ਕਾਰਜ ਅੱਗੇ ਵੀ ਇਸੇ ਤਰ੍ਹਾਂ ਚਲਦੇ ਰਹਿਣਗੇ । ਦੇਸ਼ ਵਿੱਚ ਹੋ ਰਹੇ ਵਿਕਾਸ ਦੇ ਇਹ ਮੁੱਖ ਕਾਰਕ ਹਨ । ਮੈਨੂੰ ਲਗ ਰਿਹਾ ਸੀ ਕਿ ਨੋਟਬੰਦੀ ਦਾ ਕਦਮ ਮੋਦੀ ਨੂੰ ਕਮਜ਼ੋਰ ਕਰ ਸਕਦਾ ਹੈ ਲੇਕਿਨ ਅਸਲੀਅਤ ਵਿੱਚ ਅਜਿਹਾ ਨਹੀਂ ਹੋਇਆ । ਉਨ੍ਹਾਂ ਨੇ ਆਪਣੇ ਕਦਮ ਨੂੰ ਸਫਲਤਾਪੂਰਵਕ ਲਾਗੂ ਕੀਤਾ ਅਤੇ ਮੈਨੂੰ ਉਮੀਦ ਹੈ ਕਿ ਉਨ੍ਹਾਂ ਦੀ ਸਫ਼ਲਤਾ ਅੱਗੇ ਵੀ ਜਾਰੀ ਰਹੇਗੀ ।