ਮਾਰਕ ਵਾਈਨਬਰਗਰ, ਚੇਅਰਮੈਨ, ਅਰਨਸਟ ਐਂਡ ਯੰਗ
ਭਾਰਤ ਹੁਣ ਦੁਨੀਆ ਦੇ ਸਭ ਤੋਂ ਮੋਹਰੀ ਨਿਵੇਸ਼ ਮੰਜ਼ਿਲਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੀ ਸਥਿਰ ਅਰਥਵਿਵਸਥਾ ਅਤੇ ਘੱਟ ਮਹਿੰਗਾਈ ਦੇ ਇਲਾਵਾ ਜੀਐੱਸਟੀ ਅਤੇ ਨਵੇਂ ਦਿਵਾਲੀਆ ਕਾਨੂੰਨ ਜਿਹੇ ਸੁਧਾਰਾਂ ਦਾ ਨਤੀਜਾ ਹੈ। ਨੋਟਬੰਦੀ , ਜਿਸ ਨੂੰ ਪਹਿਲਾਂ ਵਿਕਾਸ ਦੇ ਮਾਰਗ ਵਿੱਚ ਰੁਕਾਵਟ ਦੱਸਿਆ ਜਾ ਰਿਹਾ ਸੀ, ਤੋਂ ਬਾਅਦ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢਣ ਵਿੱਚ ਮਦਦ ਮਿਲੇਗੀ ਅਤੇ ਭਾਰਤ ਕੈਸ਼ਲੈੱਸ ਅਰਥਵਿਵਸਥਾ ਵੱਲ ਵਧੇਗਾ।