ਮਾਰਕ ਹਰਡ, ਮੁੱਖ ਕਾਰਜਕਾਰੀ ਅਧਿਕਾਰੀ, ਓਰੇਕਲ
ਬਜ਼ਾਰ ਦਾ ਅਕਾਰ ਸਾਨੂੰ ਬਜ਼ਾਰ ‘ਚ ਨਿਵੇਸ਼ ਨੂੰ ਲੈ ਕੇ ਉਤਸਾਹਿਤ ਕਰਦਾ ਹੈ। ਹਾਂ, ਅਰਥਵਿਵਸਥਾ ਸਾਡੇ ਲਈ ਮਹੱਤਵਪੂਰਨ ਹੈ, ਅਤੇ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਉੱਭਰ ਰਹੀ ਹੈ। ਭਾਰਤ ਆਪਣੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੇ ਰਸਤੇ ‘ਤੇ ਹੈ ਅਤੇ ਇਸ ਦਾ ਪ੍ਰਭਾਵ ਆਈਟੀ ਤੇ ਪੈ ਰਿਹਾ ਹੈ। ਜਿਵੇਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਕੇਲੇਬਲ ਅਰਥਵਿਵਸਥਾ ‘ਚ ਆਧੁਨਿਕੀਕਰਨ ਦੇ ਮੌਕੇ ਅਤੇ ਉਤਪਾਦਕਤਾ ਦੇ ਮੌਕੇ ਹਨ, ਇਹ ਓਰੇਕਲ ਵਰਗੀ ਕੰਪਨੀ ਲਈ ਇੱਕ ਬਹੁਤ ਹੀ ਆਕਰਸ਼ਨ ਬਜ਼ਾਰ ਬਣ ਜਾਂਦਾ ਹੈ। ਜੇ ਭਾਰਤ ਵਰਗੇ ਪੜ੍ਹੇ ਲਿਖੇ ਦੇਸ਼ ਨਾਲ ਤੁਹਾਡਾ ਸਬੰਧ ਹੈ ਤਾਂ ਇਹ ਬਹੁਤ ਹੀ ਚੰਗੀ ਗੱਲ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਡਿਜੀਟਲ ਇੰਡੀਆ ਨੂੰ ਲੈ ਕੇ ਸਪਸ਼ਟ ਹਨ। ਅਸੀਂ ਇਸ ਨੂੰ ਮੌਕੇ ਵਜੋਂ ਦੇਖਦੇ ਹਾਂ।