ਮਾਰਲਿਨ ਹਿਊਸਨ, ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਲੌਕਹੀਡ ਮਾਰਟਿਨ
ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ ਸਫਲ ਰਹੀ। ਦੋਵੇਂ ਦੇਸ਼ਾਂ ਦੇ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੁੱਦੇ 'ਤੇ ਚਰਚਾ ਹੋਈ। ਲੌਕਹੀਡ ਮਾਰਟਿਨ ਦਾ ਭਾਰਤ ਸਰਕਾਰ ਅਤੇ ਭਾਰਤੀ ਉਦਯੋਗ ਨਾਲ ਸਾਂਝੇਦਾਰੀ ਦਾ ਪੁਰਾਣਾ ਇਤਿਹਾਸ ਹੈ ਜਿਸ ਦੇ ਤਹਿਤ ਕੰਪਨੀ ਭਾਰਤ ਨੂੰ ਰਾਸ਼ਟਰੀ ਸੁਰੱਖਿਆ ਵਿੱਚ ਕੰਮ ਆਉਣ ਵਾਲੇ ਉਤਪਾਦ ਅਤੇ ਤਕਨੀਕ ਉਪਲੱਬਧ ਕਰਵਾਉਂਦਾ ਹੈ ਜੋ ਅਮਰੀਕਾ ਅਤੇ ਭਾਰਤ ਦੇ ਆਰਥਿਕ ਮੁਨਾਫ਼ੇ ਦੇ ਨਾਲ - ਨਾਲ ਰੋਜ਼ਗਾਰ ਦੇ ਵੀ ਮੌਕੇ ਪੈਦਾ ਕਰਦਾ ਹੈ ।