ਮੁਕੇਸ਼ ਅਘੀ , ਪ੍ਰਧਾਨ, ਯੂਐੱਸਆਈਬੀਸੀ
ਅਸੀਂ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕਰਦੇ ਹਾਂ। ਮੈਨੂੰ ਲਗਦਾ ਹੈ ਕਿ ਇਹ ਬੇਹੱਦ ਸਾਹਸਿਕ ਅਤੇ ਦਲੇਰਾਨਾ ਕਦਮ ਹੈ। ਬਹੁਤ ਸਾਰੇ ਦੇਸ਼ ... ਯੂਰਪ ਆਪਣੇ 500 ਯੂਰੋ ਨੋਟਾਂ ਨੂੰ ਬੰਦ ਕਰਨ ਬਾਰੇ ਸੋਚ ਰਿਹਾ ਹੈ, ਅਮਰੀਕਾ ਲੰਬੇ ਸਮੇਂ ਤੋਂ 100 ਡਾਲਰ ਦੇ ਨੋਟ ਨੂੰ ਬੰਦ ਕਰਨ ਲਈ ਸੋਚ ਰਿਹਾ ਹੈ। ਮੈਨੂੰ ਲਗਦਾ ਹੈ ਪ੍ਰਧਾਨ ਮੰਤਰੀ ਨੇ ਇਸ ਫੈਸਲੇ ਨਾਲ ਅਗਵਾਈ ਕੀਤੀ ਹੈ ਅਤੇ ਦੁਨੀਆ ਦੇ ਬਾਕੀ ਦੇਸ਼ ਲੰਬੇ ਸਮੇਂ ਤੱਕ ਇਸ ਦਾ ਪਾਲਣ ਕਰਨਗੇ ।