ਇਹ ਮੇਰੇ ਲਈ ਇੱਕ ਸੁਖਾਵਾਂ ਅਸਚਰਜ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਮੇਰੇ ਨਾਮ ਦਾ ਉਲੇਖ ਕੀਤਾ । ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਹ ਅਸਲ ਵਿੱਚ ਮੇਰੇ ਲਈ ਮਹਾਨ ਸਨਮਾਨ ਹੈ ਕਿਉਂਕਿ ਉਹ ਮੇਰੇ ਦੇਸ਼ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਮੇਰੇ ਭਾਈਚਾਰੇ ਦੀ ਪਹਿਚਾਣ ਬਾਰੇ ਗੱਲ ਕਰ ਰਹੇ ਸਨ । ਇਹ ਇੱਕ ਬਹੁਤ ਵੱਡੀ ਗੱਲ ਹੈ …… ਸ਼੍ਰੀ ਲੰਕਾ ਵਾਸਤੇ ਭਾਰਤ ਇੱਕ ਵੱਡੇ ਭਰਾ ਦੀ ਤਰ੍ਹਾਂ ਹੈ । ਦੋਨਾਂ ਦੇਸ਼ਾਂ ਦਰਮਿਆਨ ਅਜਿਹੇ ਹੀ ਰਿਸ਼ਤੇ ਹਨ। ਸਾਨੂੰ ਭਾਰਤ ਦੀ ਮਦਦ ਦੀ ਜ਼ਰੂਰਤ ਹੈ ਅਤੇ ਭਾਰਤ ਕਈ ਤਰ੍ਹਾਂ ਨਾਲ ਸਾਡੀ ਮਦਦ ਕਰ ਸਕਦਾ ਹੈ । ਇਹ ਸਾਡੇ ਦੇਸ਼ ਲਈ ਫਾਇਦੇਮੰਦ ਹੋਵੇਗਾ….. ਸਾਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਉੰਨਾ ਹੀ ਲਗਾਅ ਹੈ, ਜਿੰਨਾ ਹੋਰ ਲੋਕਾਂ ਨੂੰ। ਉਨ੍ਹਾਂ ਨੇ ਭਾਰਤ ਦੇ ਲੋਕਾਂ ਦੀ ਭਲਾਈ ਲਈ ਕਈ ਕਦਮ ਉਠਾਏ ਹਨ । ਹੁਣ ਤੱਕ ਉਨ੍ਹਾਂ ਨੇ ਬਹੁਤ ਕੁਝ ਕੀਤਾ ਹੈ ਅਤੇ ਉਨ੍ਹਾਂ ਦੀ ਮਕਬੂਲੀਅਤ ਵਧ ਰਹੀ ਹੈ । ਚੋਣਾਂ ਸਮੇਂ ਲੋਕਾਂ 'ਚ ਉਨ੍ਹਾਂ ਪ੍ਰਤੀ ਉਤਸ਼ਾਹ ਇਸ ਦੀ ਇੱਕ ਬਿਹਤਰੀਨ ਮਿਸਾਲ ਹੈ। ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ।