ਅੰਤ੍ਰਿਮ ਬਜਟ 2024-25 ਦੀ ਅਸਾਧਾਰਣ ਵਿਸ਼ੇਸ਼ਤਾ, ਵਿੱਤੀ ਅਨੁਸ਼ਾਸਨ ਦਾ ਪਾਲਨ ਸੀ, ਜਿਸ ਦੀ ਉਦਾਹਰਣ ਵਿੱਤ ਵਰ੍ਹੇ 2024-25 ਦੇ ਲਈ ਵਿੱਤੀ ਘਾਟੇ ਨੂੰ 5.1% 'ਤੇ ਸੀਮਿਤ ਕਰਨ ਦਾ ਨਿਰਣਾ ਹੈ। ਲੋਕਲੁਭਾਵਨ ਵਾਅਦਿਆਂ ਨੂੰ ਤੁਰੰਤ ਹੁਲਾਰਾ ਨਾ ਦਿੰਦੇ ਹੋਏ, ਬਜਟ ਇਨਫ੍ਰਾਸਟ੍ਰਕਚਰ ਦੇ ਡਿਵੈਲਪਮੈਂਟ ਦੇ ਲਈ ਮਹੱਤਵਪੂਰਨ ਐਲੋਕੇਸ਼ਨ ਕਰਦਾ ਹੈ ਅਤੇ ਗ੍ਰਾਮੀਣ ਆਵਾਸ, ਖੇਤੀਬਾੜੀ ਅਤੇ ਮੱਛੀ ਪਾਲਣ ਦੇ ਲਈ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ। ਗ੍ਰਾਮੀਣ ਆਬਾਦੀ, ਵਿਸ਼ੇਸ਼ ਤੌਰ 'ਤੇ ਮਹਿਲਾਵਾਂ ਦੇ ਲਈ ਪ੍ਰੋਤਸਾਹਨ ਵਧਾਉਣ ਵਾਸਤੇ ਕੀਤੇ ਗਏ ਰਣਨੀਤਕ ਫ਼ੈਸਲਿਆਂ ਦੇ ਦੂਰਗਾਮੀ ਸਕਾਰਾਤਮਕ ਪ੍ਰਭਾਵ ਪੈਣ ਦੀ ਉਮੀਦ ਹੈ, ਜਿਸ ਨਾਲ ਦੀਰਘਕਾਲ ਵਿੱਚ ਸਕਾਰਾਤਮਕ ਮਾਹੌਲ ਬਣੇਗਾ।