ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਧੀਰਜਪੂਰਵਕ ਸਾਡੀ ਗੱਲ ਸੁਣੀ ਅਤੇ ਫਿਲਮ ਇੰਡਸਟ੍ਰੀ ਦੇ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਸਾਡੀਆਂ ਉਮੀਦਾਂ ਬਾਰੇ ਵੀ ਪੁੱਛਿਆ ਕਿ ਅਸੀਂ ਕੀ ਦੇਖ ਰਹੇ ਹਾਂ, ਅਸੀਂ ਸਰਕਾਰ ਤੋਂ ਕੀ ਉਮੀਦ ਕਰ ਰਹੇ ਹਾਂ, ਅਸੀਂ ਦੇਸ਼ ਦੇ ਲਈ ਇੱਕ ਇੰਡਸਟ੍ਰੀ ਦੇ ਰੂਪ ਵਿੱਚ ਕੀ ਕਰ ਸਕਦੇ ਹਾਂ। ਮੈਂ ਇੰਡਸਟ੍ਰੀ ਬਾਰੇ ਉਨ੍ਹਾਂ ਦੀ ਬਰੀਕ ਸਮਝ ਅਤੇ ਕੀ ਬਿਹਤਰ ਕਰ ਸਕਦੇ ਹਾਂ, ਬਾਰੇ ਗਿਆਨ ਤੋਂ ਪ੍ਰਭਾਵਿਤ ਸਾਂ। ਉਨ੍ਹਾਂ ਨੇ ਇਸ ਨੂੰ ਸੌਫਟ ਪਾਵਰ ਦੱਸਿਆ।