ਯੂਸੁਫ ਅਲੀ, ਚੇਅਰਮੈਨ, ਲੁਲੁ ਗਰੁੱਪ ਇੰਟਰਨੈਸ਼ਨਲ
“ਅੱਜ-ਕੱਲ੍ਹ, ਭਾਰਤ ਵਿੱਚ ਉਦਾਰੀਕਰਨ ਅਤੇ ਮਜ਼ਬੂਤ ਲੀਡਰਸ਼ਿਪ ਤੇ ਮਜ਼ਬੂਤ ਅਰਥਵਿਵਸਥਾ ਵੱਲੋਂ ਸਿਰਜੇ ਗਏ ਮਾਹੌਲ ਸਦਕਾ ਸਾਰੇ ਦੇਸ਼ ਨਿਵੇਸ਼ ਕਰਨਾ ਚਾਹ ਰਹੇ ਹਨ; ਪੂਰੀ ਦੁਨੀਆ ਹੁਣ ਭਾਰਤ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ। ਭਾਰਤ ਛੇਤੀ ਹੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕ ਸ਼ਕਤੀਆਂ ਵਿੱਚੋਂ ਇੱਕ ਹੋਣ ਵਾਲਾ ਹੈ।... ਪਹਿਲਾਂ ਸਾਡੇ ਮਹਾਨ ਦੇਸ਼ ਵਿੱਚ ਨਿਵੇਸ਼ ਕਰਨ ਲਈ ਲਗਭਗ 25-30 ਮਿਲੀਅਨ ਪ੍ਰਵਾਸੀ ਭਾਰਤੀਆਂ (ਐੱਨਆਰਆਈਜ਼) 'ਤੇ ਕਈ ਪਾਬੰਦੀਆਂ ਹੁੰਦੀਆਂ ਸਨ, ਲੇਕਿਨ ਹੁਣ ਬਹੁਤ ਉਦਾਰੀਕਰਨ ਕੀਤਾ ਗਿਆ ਹੈ ਅਤੇ ਐੱਨਆਰਆਈ ਨਿਵੇਸ਼ ਨੂੰ ਹੁਣ ਘਰੇਲੂ ਨਿਵੇਸ਼ ਮੰਨਿਆ ਜਾਂਦਾ ਹੈ, ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਵਿੱਚ ਸੁਧਾਰ ਹੋਇਆ ਹੈ ਅਤੇ ਹੁਣ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਤੇ ਐੱਨਆਰਆਈ ਨਿਵੇਸ਼ ਇਕੱਠੇ ਸੰਯੁਕਤ ਉੱਦਮਾਂ ਵਿੱਚ ਆ ਸਕਦੇ ਹਨ। ਇਹ ਸਾਡੀ ਈਜ਼ ਆਵ੍ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ ਛਾਲ ਦੇ ਮਹੱਤਵਪੂਰਨ ਨਤੀਜਿਆਂ ਵਿੱਚੋਂ ਇੱਕ ਹੈ।”