ਮੈਂ ਤੁਹਾਡੇ ਜਨਮਦਿਨ ‘ਤੇ ਤੁਹਾਨੂੰ ਹਾਰਿਦਕ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡੀ ਲੰਮੀ ਉਮਰ ਹੋਵੇ, ਤੰਦਰੁਸਤ ਰਹੋ ਅਤੇ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਤੁਹਾਡੇ ਵਿਜ਼ਨ, ਤੁਹਾਡੇ ਸਪਸ਼ਟ ਵਿਚਾਰਾਂ ਤੇ ਕਾਰਜਾਂ ਜਿਨ੍ਹਾਂ ਰਾਹੀਂ ਤੁਸੀਂ ਉਤਸ਼ਾਹ ਅਤੇ ਇਕ ਨਿਸ਼ਚਿਤ ਉਦੇਸ਼ ਨਾਲ ਸ਼ਾਸਨ ਪ੍ਰਕਿਰਿਆ ਨੂੰ ਚਲਾਉਂਦੇ ਹਨ ਅਤੇ ਭਾਰਤ ਦੀਆਂ ਕੁਝ ਸੱਭ ਤੋਂ ਵਧ ਚੁਣੌਤੀਪੂਰਨ ਚੁਣੌਤੀਆਂ ਨਾਲ ਨਿਪਟ ਲਈ ਤੁਸੀਂ ਜੋ ਦੂਰਦਰਸ਼ਿਤਾ ਅਤੇ ਅੰਤਰਦ੍ਰਿਸ਼ਟੀ ਦਿਖਾਈ ਹੈ, ਮੈਂ ਉਸ ਤੋਂ ਕਾਫੀ ਪ੍ਰੇਰਿਤ ਹਾਂ। ਤੁਹਾਡੀ ਅਨੰਤ ਊਰਜਾ, ਅਜਿੱਤ ਸਾਹਸ, ਇਮਾਨਦਾਰੀ, ਪ੍ਰਤੀਬੱਧਤਾ ਅਤੇ ਸਦਾ ਅੱਗੇ ਵਧ ਕੇ ਅਗਵਾਈ ਕਰਨ ਦਾ ਸਾਹਸ ਸਾਰਿਆਂ ਲਈ ਪ੍ਰੇਰਣਾਸਰੋਤ ਹੈ। ਤੁਹਾਡੇ ਵਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਬਹੁਅਯਾਮੀ ਪਹਿਲਾਂ ਨੇ ਭਾਰਤੀ ਉੱਦਮਸ਼ੀਲਤਾ ਦੀ ਭਾਵਨਾ ਨੂੰ ਜਗਾਇਆ ਹੈ, ਉਸ ਵਿੱਚ ਇੱਕ ਨਵੀਂ ਜਾਨ ਫੂਕ ਦਿੱਤੀ ਹੈ ਅਤੇ ਇਸ ਨਾਲ ਅਰਬਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਕਰਨ ਲਈ ਭਾਰਤੀ ਅਰਥਵਿਵਸਥਾ ਵਿੱਚ ਜ਼ਰੂਰੀ ਬਦਲਾਅ ਲਿਆਉਣ ਦੀ ਇੱਕ ਨਵੀਂ ਉਮੀਦ ਜਾਗੀ ਹੈ। ਤੁਹਾਨੂੰ ਸਾਡੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।