ਯੂਗਾਂਡਾ ਦੀ ਸਰਕਾਰ ਅਤੇ ਜਨਤਾ ਦੀ ਤਰਫ਼ੋਂ ਮੈਂ ਮਹਾਮਹਿਮ ਨਰੇਂਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਰਾਸ਼ਟਰੀ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦਾ ਹਾਂ। ਅਫਰੀਕਾ ਦੇ ਲੋਕ ਭਾਰਤੀਆਂ ਦੇ ਨਾਲ ਸਮਾਨ ਆਕਾਂਖਿਆਵਾਂ ਅਤੇ ਲਕਸ਼ ਸਾਂਝੇ ਕਰਦੇ ਹਨ। ਜਦੋਂ ਭਾਰਤ ਨੇ 1947 ਵਿੱਚ ਸੁਤੰਤਰਤਾ ਪ੍ਰਾਪਤ ਕੀਤੀ, ਤਾਂ ਅਫਰੀਕੀਆਂ ਨੇ ਬਸਤੀਵਾਦੀ ਸ਼ਾਸਨ ਨੂੰ ਸਮਾਪਤ ਕਰਨ ਦੇ ਲਈ ਪ੍ਰੇਰਣਾ ਲਈ। ਅੱਜ, ਪੂਰੇ ਅਫਰੀਕਾ ਵਿੱਚ ਰਾਜਨੀਤਕ ਸੁਤੰਤਰਤਾ ਹੈ। ਇਸ ਲਈ, ਅਸੀਂ ਭਾਰਤ ਨੂੰ ਇੱਕ ਰਣਨੀਤਕ ਸਹਿਯੋਗੀ ਦੇ ਰੂਪ ‘ਚ ਮਾਨਤਾ ਦਿੰਦੇ ਹਾਂ। ਭਾਰਤ ਅਤੇ ਯੂਗਾਂਡਾ ਦੇ ਲੋਕ ਸ਼ਾਂਤੀ ਅਤੇ ਸਮ੍ਰਿੱਧੀ ਦੀ ਖੋਜ ਸਹਿਤ ਸਮਾਨ ਹਿਤ ਸਾਂਝੇ ਕਰਦੇ ਹਨ। ਅਸੀਂ ਆਪਣੇ ਨਾਗਰਿਕਾਂ ਦੀ ਭਲਾਈ ਸੁਨਿਸ਼ਚਿਤ ਕਰਨ ਦੇ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।