ਅਸੀਂ ਸਾਰੇ ਅਭਿਨੇਤਾ ਅਤੇ ਡਾਇਰੈਕਟਰ 4-5 ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਗਏ ਸਾਂ। ਤੁਸੀਂ ਉਨ੍ਹਾਂ ਨੂੰ ਟੈਲੀਵਿਜ਼ਨ 'ਤੇ ਦੇਖਦੇ ਹੋ, ਤੁਸੀਂ ਦੇਖਦੇ ਹੋ ਕਿ ਉਹ ਕਿਵੇਂ ਗੱਲ ਕਰਦੇ ਹਨ - ਉਹ ਇੱਕ ਬਿਹਤਰੀਨ ਬੁਲਾਰੇ ਹਨ। ਮੈਨੂੰ ਉਹ ਪਲ ਯਾਦ ਹੈ ਜਦੋਂ ਅਸੀਂ ਬੈਠੇ ਸੀ ਅਤੇ ਉਹ ਅੰਦਰ ਆਏ। ਉਨ੍ਹਾਂ ਵਿੱਚ ਇੱਕ ਚੁੰਬਕੀ ਆਕਰਸ਼ਣ ਹੈ... ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਨਾਲ ਵਿਅਕਤੀਗਤ ਗੱਲਾਂ ਕੀਤੀਆਂ। ਮੇਰੇ ਪਿਤਾ ਜੀ ਉਸ ਸਮੇਂ ਇਲਾਜ ਦੇ ਲਈ ਜਾ ਰਹੇ ਸਨ, ਇਸ ਲਈ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਇਲਾਜ ਅਤੇ ਬਾਕੀ ਸਭ ਕੁਝ ਕਿਵੇਂ ਚਲ ਰਿਹਾ ਹੈ? ਉਨ੍ਹਾਂ ਨੇ ਆਲੀਆ, ਵਿੱਕੀ ਕੌਸ਼ਲ ਅਤੇ ਕਰਨ ਜੌਹਰ ਨਾਲ ਅਲੱਗ-ਅਲੱਗ ਵਿਸ਼ਿਆਂ 'ਤੇ ਗੱਲਬਾਤ ਕੀਤੀ। ਸਭ ਕੁਝ ਬੇਹੱਦ ਨਿਜੀ ਸੀ। ਇਸ ਤਰ੍ਹਾਂ ਦਾ ਪ੍ਰਯਾਸ, ਤੁਸੀਂ ਮਹਾਨ ਪੁਰਖਾਂ ਵਿੱਚ ਦੇਖਦੇ ਹੋ।