ਰਾਜਨਾਥ ਸਿੰਘ – ਰੱਖਿਆ ਮੰਤਰੀ
ਮੈਂ ਵਿੱਤ ਮੰਤਰੀ ਸ਼੍ਰੀਮਤੀ @nsitharaman ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਸ਼ਾਨਦਾਰ ਬਜਟ ਪੇਸ਼ ਕੀਤਾ ਹੈ। ਇਹ ਬਜਟ, ਯੁਵਾ, ਗ਼ਰੀਬ, ਕਿਸਾਨ, ਨਾਰੀ ਦੇ ਨਾਲ-ਨਾਲ ਸਮਾਜ ਦੇ ਸਾਰੇ ਵਰਗਾਂ ਅਤੇ ਖੇਤਰਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਵਾਲਾ ਹੈ। ਖਾਸ ਤੌਰ 'ਤੇ ਮੱਧ ਵਰਗ ਦੇ ਯੋਗਦਾਨ ਦਾ ਧਿਆਨ ਰੱਖਦੇ ਹੋਏ, ਇਹ ਬਜਟ ਬੇਮਿਸਾਲ ਤੋਹਫ਼ਾ ਲੈ ਕੇ ਆਇਆ ਹੈ। 12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ 'ਤੇ ਟੈਕਸ ਤੋਂ ਰਾਹਤ ਦਿੱਤੇ ਜਾਣ ਜੇ ਫ਼ੈਸਲੇ ਦਾ ਮੈਂ ਦਿਲੋਂ ਸੁਆਗਤ ਕਰਦਾ ਹਾਂ। ਮੈਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜੀ ਨੂੰ ਅਤੇ ਵਿੱਤ ਮੰਤਰੀ ਜੀ ਨੂੰ ਇਸ ਇਤਿਹਾਸਿਕ ਬਜਟ ਦੇ ਲਈ ਵਧਾਈਆਂ ਦਿੰਦਾ ਹਾਂ।