ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ ਹਰ ਖੇਤਰ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਅੱਜ ਦੇ ਬਜਟ ਵਿੱਚ ਜੋ ਐਲਾਨ ਕੀਤੇ ਗਏ ਹਨ, ਉਹ ਸ਼ਲਾਘਾਯੋਗ ਹਨ। ਬਹੁਤ ਲੰਬੇ ਸਮੇਂ ਦੇ ਬਾਅਦ ਇੰਨਾ ਵਧੀਆ ਬਜਟ ਪੇਸ਼ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜੀ ਦਾ ਜੋ ਸੁਪਨੇ ਹੈ ਕਿ ਪੂਰਬੀ ਭਾਰਤ ਵਿੱਚ ਜੋ ਵਿਕਾਸ ਦੀ ਗਤੀ ਘੱਟ ਹੋਈ ਹੈ ਉਸ ਨੂੰ ਧਿਆਨ ਵਿੱਚ ਰੱਖ ਕੇ ਖਾਸ ਕਰਕੇ ਬਿਹਾਰ ਦੇ ਲਈ ਕਈ ਐਲਾਨ ਹੋਏ ਹਨ ਜੋ ਇਤਿਹਾਸਿਕ ਹਨ। ਪਟਨਾ ਵਿੱਚ ਆਈਆਈਟੀ ਦੇ ਵਿਸਤਾਰ, ਗ੍ਰੀਨਫੀਲਡ ਏਅਰਪੋਰਟ ਦਾ ਨਿਰਮਾਣ, ਮਖਾਣਾ ਕਿਸਾਨਾਂ ਦੇ ਲਈ ਮਖਾਣਾ ਬੋਰਡ ਦੇ ਐਲਾਨ ਦੇ ਨਾਲ ਹੋਰ ਕਈ ਤੋਹਫ਼ੇ ਬਿਹਾਰ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ।