ਬਜਟ ਨੇ ਭਾਰਤ ਵਿੱਚ ਗ੍ਰੀਨ ਗੈਸ ਅਧਾਰਿਤ ਇਕੌਨਮੀ ਸੁਨਿਸ਼ਚਿਤ ਕਰਨ ਦੇ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਸੀਐੱਨਜੀ ਅਤੇ ਪੀਐੱਨਜੀ ਦੇ ਲਈ ਸੀਬੀਜੀ ਦੇ ਪੜਾਅਵਾਰ ਬਲੈਂਡਿੰਗ ਨੂੰ ਲਾਜ਼ਮੀ ਕਰਨ ਵਾਲੀ ਪਾਲਿਸੀ, ਗੈਸ ਸਪਲਾਈ ਚੇਨ ਨੂੰ ਗ੍ਰੀਨ ਬਣਾਉਣ ਅਤੇ ਕਲੀਨ ਫਿਊਲ ਦੀ ਡਿਮਾਂਡ-ਸਪਲਾਈ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰੇਗੀ। ਬਾਇਓਗੈਸ ਐਗਰੀਗੇਸ਼ਨ ਮਸ਼ੀਨਰੀ ਖਰੀਦਣ ਦੇ ਲਈ ਵਿੱਤੀ ਸਹਾਇਤਾ ਨਾਲ ਬਾਇਓਫਿਊਲ ਸੈਕਟਰ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਦਦ ਮਿਲੇਗੀ।