ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸਿਹਤ ਦੇ ਮਹੱਤਵ ਨੂੰ ਨਾ ਕੇਵਲ ਨਾਗਰਿਕਾਂ ਦੇ ਕੁਦਰਤੀ ਅਧਿਕਾਰ ਦੇ ਤੌਰ ‘ਤੇ ਬਲਕਿ ਉੱਭਰਦੇ ਮੱਧ ਵਰਗ ਦੀਆਂ ਵਧਦੀਆਂ ਆਖਾਂਕਿਆਵਾਂ ਨੂੰ ਪੂਰਾ ਕਰਨ ਲਈ ਰਾਜਨੀਤਕ ਔਜਾਰ ਦੇ ਤੌਰ ‘ਤੇ ਲਿਆ ਹੈ। ਵਰ੍ਹਿਆਂ ਦੀ ਅਣਦੇਖੀ ਦੇ ਬਾਅਦ, ਭਾਰਤ ਸਰਕਾਰ ਨੇ ਸਿਹਤ ਬਾਰੇ ਵਿਆਪਕ ਜਨ ਅਸੰਤੁਸ਼ਟੀ ਦੀ ਪਛਾਣ ਕੀਤੀ। ਇਸ ਸਾਲ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਨਾਮੀ ਪਹਿਲ ਤਹਿਤ ਪ੍ਰਧਾਨ ਮੰਤਰੀ ਮੋਦੀ ਨੇ 2 ਨਵੇਂ ਅਹਿਮ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਨ੍ਹਾਂ ਦੋਨੋਂ ਪ੍ਰੋਗਰਾਮਾਂ ਨਾਲ ਉੱਚਤਮ ਸਹਿਤ ਸੇਵਾਵਾਂ ‘ਚ ਸੁਧਾਰ ਆਵੇਗਾ ਅਤੇ ਇਲਾਜ ‘ਤੇ ਲੋਕਾਂ ਦੀ ਜੇਬ ਘੱਟ ਢਿਲੀ ਹੋਵੇਗੀ।