ਇਸ ਵਰ੍ਹੇ ਦੇ ਬਜਟ ਵਿੱਚ ਟੂਰਿਜ਼ਮ ਨੂੰ ਪ੍ਰਮੁੱਖ ਪ੍ਰਾਥਮਿਕਤਾ ਦੇ ਰੂਪ 'ਚ ਕੇਂਦਰ ਵਿੱਚ ਦੇਖਣਾ ਸੁਖਦ ਹੈ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਾਰਤ, ਵਿਸ਼ਵ ਦਾ ਟੂਰਿਜ਼ਮ ਸੈਂਟਰ ਬਣਨ ਦੇ ਲਈ ਬਹੁਤ ਚੰਗੀ ਸਥਿਤੀ ਵਿੱਚ ਹੈ। ਇਨਫ੍ਰਾਸਟ੍ਰਕਚਰ ਵਿੱਚ ਸੁਧਾਰ 'ਤੇ ਸਰਕਾਰ ਦਾ ਧਿਆਨ ਹੌਸਪਿਟੈਲਿਟੀ ਸੈਕਟਰ 'ਤੇ ਸਕਾਰਾਤਮਕ ਪ੍ਰਭਾਵ ਪਾਵੇਗਾ, ਜਿਸ ਨਾਲ ਅਧਿਕ ਵਿਵਿਧ ਪ੍ਰਕਾਰ ਦੇ ਟੂਰਿਸਟ ਆਕਰਸ਼ਿਤ ਹੋਣਗੇ। ਬਿਹਤਰ ਸੜਕਾਂ, ਏਅਰਪੋਰਟਸ ਅਤੇ ਰੇਲ ਦੇ ਜ਼ਰੀਏ ਵਧੀ ਹੋਈ ਕਨੈਕਟੀਵਿਟੀ ਭਾਰਤ ਦੇ ਸ਼ਾਨਦਾਰ ਟੂਰਿਜ਼ਮ ਸਥਲਾਂ ਨੂੰ ਹੋਰ ਅਧਿਕ ਸੁਲਭ ਬਣਾਵੇਗੀ। ਇਨਫ੍ਰਾਸਟ੍ਰਕਚਰ ਦੇ ਅੱਪਗ੍ਰੇਡ ਨਾਲ ਰੋਜ਼ਗਾਰ ਸਿਰਜਣਾ ਅਤੇ ਆਰਥਿਕ ਵਿਕਾਸ ਭੀ ਹੋਵੇਗਾ, ਜਿਸ ਨਾਲ ਸਥਾਨਕ ਸਮਾਜ ਅਤੇ ਕਾਰੋਬਾਰ ਨੂੰ ਲਾਭ ਹੋਵੇਗਾ।