ਇਹ ਇੱਕ ਸੁਪਨੇ ਦੇ ਸੱਚ ਹੋਣ ਜਿਹਾ ਹੈ... ਮੈਂ ਪ੍ਰਧਾਨ ਮੰਤਰੀ ਨੂੰ 'ਮਹਾਨ ਨਾਇਕ' ਮੰਨਦਾ ਹਾਂ ਅਤੇ ਉਨ੍ਹਾਂ ਨੂੰ ਮਿਲਣਾ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਪੁੱਛਿਆ ਕਿ ਕੰਨੜ ਉਦਯੋਗ ਵਿੱਚ ਕੀ ਚਲ ਰਿਹਾ ਹੈ ਅਤੇ ਸਾਨੂੰ ਕਿਸ ਤਰ੍ਹਾਂ ਦੇ ਸਮਰਥਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਾਡਾ ਮਾਰਗਦਰਸ਼ਨ ਵੀ ਕੀਤਾ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ। ਉਨ੍ਹਾਂ ਨੇ ਸਾਨੂੰ ਧੀਰਜਪੂਰਵਕ ਸੁਣਿਆ, ਕਾਂਤਾਰਾ ‘ਤੇ ਚਰਚਾ ਕੀਤੀ ਅਤੇ ਦੁਨੀਆ ਭਰ ਵਿੱਚ ਇਸ ਦੀ ਸਫ਼ਲਤਾ ਦੇ ਲਈ ਸਾਨੂੰ ਵਧਾਈ ਦਿੱਤੀ। ਕਾਂਤਾਰਾ ਦੇ ਵਿਸ਼ੇ ‘ਚ ਉਨ੍ਹਾਂ ਦੀ ਉਤਸੁਕਤਾ ਅਤੇ ਦਿਲਚਸਪੀ ਤੋਂ ਮੈਨੂੰ ਬਹੁਤ ਖੁਸ਼ੀ ਹੋਈ।