ਰੌਨੀ ਸਕਰੂਵਾਲਾ, ਉੱਦਮੀ ਅਤੇ ਫਿਲਮ ਨਿਰਮਾਤਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੇ ਲਈ ਦੋ ਗੌਰਵਸ਼ਾਲੀ ਦਿਨ। ਏਕਤਾ ਦੇ ਜ਼ੋਰਦਾਰ ਅਤੇ ਸਪਸ਼ਟ ਸੱਦੇ ਨੇ ਜ਼ਿਆਦਾਤਰ ਆਲਮੀ ਨੇਤਾਵਾਂ ਅਤੇ ਦੇਸ਼ਾਂ ਦੇ ਦਰਮਿਆਨ ਸਹੀ ਤਾਨ ਨੂੰ ਛੂਹਿਆ ਹੈ। ਪ੍ਰਧਾਨ ਮੰਤਰੀ ਨੇ ਰਾਜਘਾਟ 'ਤੇ ਗਾਂਧੀ ਜੀ ਨੂੰ ਨਮਨ ਕਰਨ ਦੇ ਲਈ ਸੂਤੀ ਸਕਾਰਫ ਪਹਿਨਿਆ ਅਤੇ ਨੰਗੇ ਪੈਰੀਂ ਚਲ ਰਹੇ ਵਿਸ਼ਵ ਨੇਤਾਵਾਂ ਦੀ ਅਗਵਾਈ ਕੀਤੀ, ਇਹ ਭਾਰਤ ਨੂੰ ਇੱਕ ਸੁਪਰ ਪਾਵਰ ਦੇ ਨਾਲ ਇੱਕ ਸੌਫਟ ਪਾਵਰ ਭੀ ਬਣਾਉਂਦਾ ਹੈ।