“ਮੈਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨਾ ਬਹੁਤ ਪਸੰਦ ਹੈ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਪੈਰਿਸ ਤੋਂ ਵਾਪਸ ਆਇਆ, ਤਾਂ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਬੈਡਮਿੰਟਨ ਰੈਕੇਟ ਦਿੱਤਾ ਜਿਸ ਨਾਲ ਮੈਂ ਖੇਡਿਆ ਕਰਦਾ ਸੀ। ਰੈਕੇਟ ਲੈਣ ਦੇ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੇਰਾ ਸਿਗਨੇਚਰ ਬੈਕਹੈਂਡ ਨੋ-ਲੁੱਕ ਸ਼ੌਟ ਖੇਡਣਾ ਸ਼ੁਰੂ ਕੀਤਾ। ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਇਸ ਤਰ੍ਹਾਂ ਸ਼ੌਟ ਖੇਡਦਾ ਹਾਂ ਜਾਂ ਨਹੀਂ। ਮੈਂ ਉਨ੍ਹਾਂ ਦੇ ਇਸ ਤਰ੍ਹਾਂ ਖੇਡਣ ਦੇ ਤਰੀਕੇ ਤੋਂ ਹੈਰਾਨ ਰਹਿ ਗਿਆ। ਇਹ ਬਹੁਤ ਚੰਗਾ ਲਗਦਾ ਹੈ ਕਿ ਤੁਹਾਨੂੰ ਪ੍ਰਧਾਨ ਮੰਤਰੀ ਦਾ ਸਮਰਥਨ ਪ੍ਰਾਪਤ ਹੈ।”