ਪ੍ਰਧਾਨ ਮੰਤਰੀ ਮੋਦੀ ਦੇ ਸੰਵਾਦ ਕੋਸ਼ਲ ਵਿੱਚ ਇੱਕ ਦੁਰਲੱਭ ਸੰਯੋਗ ਇਹ ਹੈ ਕਿ ਉਹ ਜਨ ਸਧਾਰਨ ਦੇ ਨਾਲ ਹੀ ਵਿਸ਼ੇਸ਼ ਲੋਕਾਂ ਨੂੰ ਵਿ ਆਪਣੇ ਆਪ ਨਾਲ ਜੋੜ ਲੈਂਦੇ ਹਨ। ਉਨ੍ਹਾਂ ਨੇ ਵਿਦੇਸ਼ ਵਿੱਚ ਆਪਣੀਆਂ ਯਾਤਰਾਵਾਂ ਦੌਰਾਨ ਜਿਸ ਤਰ੍ਹਾਂ ਭਾਰਤੀ ਮੂਲ ਦੇ ਲੋਕਾਂ ਨੂੰ ਮੋਹਿਤ ਕੀਤਾ, ਉਹ ਬੇਮਿਸਾਲ ਸੀ। ਇਸ ਦੇ ਨਾਲ ਹੀ ਵੱਖ-ਵੱਖ ਰਾਸ਼ਟਰਾਂ ਦੇ ਮੁੱਖੀਆਂ ਨਾਲ ਉਨ੍ਹਾਂ ਦਾ ਸੰਵਾਦ ਅਤੇ ਉਨ੍ਹਾਂ ਦੀ ਕੂਟਨੀਤਕ ਪਹਿਲ ਅਤੇ ਉਸ ਦੀ ਸਫ਼ਲਤਾ ਨੇ ਉਨ੍ਹਾਂ ਦੇ ਸਭ ਤੋਂ ਵੱਡੇ ਆਲੋਚਕਾਂ ਨੂੰ ਵੀ ਹੈਰਾਨੀ ਵਿੱਚ ਪਾ ਦਿੱਤਾ ਅਤੇ ਉਹ ਇਸ ਗੱਲ ਤੋਂ ਪ੍ਰਭਾਵਿਤ ਹੋਏ।