ਮੈਂ ਦੇਖਦੀ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਸੱਚਮੁੱਚ ਇਹ ਸੁਨਿਸ਼ਚਿਤ ਕਰਨ ਵਿੱਚ ਰੁਚੀ ਰੱਖਦੇ ਹਨ ਕਿ ਭਾਰਤ ਸਾਰਿਆਂ ਦੇ ਲਈ ਇੱਕ ਇਨਵੈਸਟਮੈਂਟ ਹੱਬ ਹੈ ਅਤੇ ਉਹ ਕਾਰੋਬਾਰ ਦੇ ਲਈ ਭਾਰਤ ਦੇ ਨਾਲ ਸਬੰਧ ਬਣਾਉਣ ਅਤੇ ਭਾਰਤ ਵਿੱਚ ਇਨਵੈਸਟਮੈਂਟ ਨੂੰ ਅਸਾਨ ਬਣਾਉਣਾ ਚਾਹੁੰਦੇ ਹਨ। ਅਸੀਂ ਭਾਰਤ ਦੇ ਵਿਕਾਸ, ਵਿਸ਼ੇਸ਼ ਕਰਕੇ ਕਢਾਈ ਉਦਯੋਗ ਬਾਰੇ ਗੱਲ ਕੀਤੀ। ਅਸੀਂ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਖਾਦੀ ਕੱਪੜੇ ਨੂੰ ਆਲਮੀ ਪੱਧਰ 'ਤੇ ਕਿਵੇਂ ਲਿਆਂਦਾ ਜਾ ਸਕਦਾ ਹੈ। ਉਹ ਭਾਰਤ ਦੇ ਘਰੇਲੂ ਹਸਤਸ਼ਿਲਪ ਦੇ ਪ੍ਰਤੀ ਬਹੁਤ ਪ੍ਰਤੀਬੱਧ ਅਤੇ ਪ੍ਰੋਤਸਾਹਿਤ ਕਰਨ ਵਾਲੇ ਹਨ।