ਲੀਨਾ ਨਾਇਰ, ਸ਼ਨੈਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
ਪ੍ਰਧਾਨ ਮੰਤਰੀ ਨੂੰ ਮਿਲ ਕੇ ਅਤਿਅੰਤ ਪ੍ਰਸੰਨਤਾ ਹੋਈ। ਉਨ੍ਹਾਂ ਨਾਲ ਗੱਲ ਕਰਨਾ ਮੇਰੇ ਲਈ ਮਾਣ ਦਾ ਪਲ ਸੀ। ਉਹ ਮੇਰੀਆਂ ਉਪਲਬਧੀਆਂ ਬਾਰੇ ਬਹੁਤ ਉਤਸ਼ਾਹਿਤ ਸਨ ਲੇਕਿਨ ਮਹੱਤਵਪੂਰਨ ਗੱਲ ਇਹ ਸੀ ਕਿ ਉਹ ਇਸ ਗੱਲ ਦੇ ਲਈ ਬਹੁਤ ਉਤਸੁਕ ਸਨ ਕਿ ਮੈਂ ਹੋਰ ਮਹਿਲਾਵਾਂ ਅਤੇ ਲੜਕੀਆਂ ਦਾ ਸਮਰਥਨ ਕਰਨਾ ਜਾਰੀ ਰੱਖਾਂ ਅਤੇ ਭਾਰਤ ਤੋਂ ਆਉਣ ਵਾਲੀਆਂ ਕਈ ਮਹਿਲਾਵਾਂ ਅਤੇ ਲੜਕੀਆਂ ਦੇ ਲਈ ਇੱਕ ਆਦਰਸ਼ ਬਣਾਂ। ਤਾਂ, ਤੁਸੀਂ ਮਹਿਲਾਵਾਂ ਨੂੰ ਕਾਰੋਬਾਰ ਵਿੱਚ ਹੋਰ ਅੱਗੇ ਵਧਣ ਅਤੇ ਵਿਕਸਿਤ ਹੋਣ ਦੇ ਸਾਰੇ ਖੇਤਰਾਂ ਵਿੱਚ ਅਧਿਕ ਤੋਂ ਅਧਿਕ ਸਮਰਥਨ ਦੇਣ ਦੇ ਉਨ੍ਹਾਂ ਦੇ ਜਨੂਨ ਅਤੇ ਪ੍ਰਤੀਬੱਧਤਾ ਨੂੰ ਦੇਖ ਸਕਦੇ ਹੋ।