ਲੂਲਾ ਡਾ ਸਿਲਵਾ, ਰਾਸ਼ਟਰਪਤੀ, ਬ੍ਰਾਜ਼ੀਲ
ਮੈਂ ਇਸ ਸਮਾਗਮ ਦੇ ਆਯੋਜਨ ਵਿੱਚ ਉਨ੍ਹਾਂ ਦੀ ਸਮਰੱਥਾ ਦੇ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤੀ ਲੋਕਾਂ ਦਾ ਧੰਨਵਾਦ ਕਰਦਾ ਹਾਂ। ਅੱਜ ਜਦੋਂ ਮੈਂ ਪਿਆਰੇ (ਮਹਾਤਮਾ) ਗਾਂਧੀ ਨੂੰ ਸ਼ਰਧਾਂਜਲੀ ਦੇਣ ਗਿਆ ਤਾਂ ਮੈਂ ਭਾਵੁਕ ਹੋ ਗਿਆ। ਮੇਰੇ ਰਾਜਨੀਤਕ ਜੀਵਨ ਵਿੱਚ ਗਾਂਧੀ ਦਾ ਬਹੁਤ ਮਾਅਨੇ ਹੈ। ਅਹਿੰਸਾ ਇੱਕ ਸਿਧਾਂਤ ਹੈ ਜਿਸ ਦਾ ਮੈਂ ਪਾਲਨ ਕਰਦਾ ਹਾਂ। ਬ੍ਰਾਜ਼ੀਲ ਇਸ ਪੱਧਰ ਦੇ ਆਯੋਜਨ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੈ। ਆਓ ਅਸੀਂ ਹੋਰ ਚਰਚਾ ਕਰੀਏ ਅਤੇ ਇੱਕ ਮਕਬੂਲ ਜੀ20 ਨੂੰ ਹੁਲਾਰਾ ਦੇਈਏ ਤਾਕਿ ਸਮਾਜ ਇਸ ਵਿੱਚ ਭਾਗੀਦਾਰੀ ਕਰ ਸਕੇ।