ਵਰੁਣ ਖੁਰਾਣਾ, ਫਾਊਂਡਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ, Otipy
ਫਸਲ ਕਟਾਈ ਦੇ ਬਾਅਦ ਦੀਆਂ ਗਤੀਵਿਧੀਆਂ ਵਿੱਚ ਨਿਜੀ ਅਤੇ ਜਨਤਕ ਨਿਵੇਸ਼ ਦੇ ਲਈ ਪ੍ਰੋਤਸਾਹਨ ਸ਼ਲਾਘਾਯੋਗ ਹੈ, ਜੋ ਇੱਕ ਅਧਿਕ ਲਚੀਲਾ ਅਤੇ ਟਿਕਾਊ ਐਗੀਕਲਚਰ ਈਕੋਸਿਸਟਮ ਦਾ ਵਾਅਦਾ ਕਰਦਾ ਹੈ। ਬਿਹਤਰ ਸਟੋਰੇਜ, ਬਿਹਤਰ ਸਪਲਾਈ ਚੇਨ ਅਤੇ ਬ੍ਰਾਂਡਿੰਗ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਖੇਤੀਬਾੜੀ ਸੈਕਟਰ ਨੂੰ ਆਧੁਨਿਕ ਬਣਾਉਣ ਦੀ ਪ੍ਰਤੀਬੱਧਤਾ, ਭਾਰਤੀ ਖੇਤੀਬਾੜੀ ਦੀ ਸਮੁੱਚੀ ਦਕਸ਼ਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਦੇ ਲਈ ਇੱਕ ਰਣਨੀਤਕ ਦ੍ਰਿਸ਼ਟੀ ਨੂੰ ਦਰਸਾਉਂਦੀ ਹੈ।