ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (MSMEs) 'ਤੇ ਪਿਛਲੇ ਸਾਲ ਦੇ ਜ਼ੋਰ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਇਸ ਸਾਲ ਭੀ ਵਿਆਪਕ ਉਪਾਵਾਂ ਦਾ ਐਲਾਨ ਕੀਤਾ ਹੈ। ਇਹ ਪਹਿਲ ਐੱਮਐੱਸਐੱਮਈ ਈਕੋਸਿਸਟਮ ਨੂੰ ਉਚਿਤ ਲਾਭ ਪਹੁੰਚਾਉਣ, ਇਸ ਮਹੱਤਵਪੂਰਨ ਖੇਤਰ ਦੇ ਅੰਦਰ ਗ੍ਰੋਥ, ਇਨੋਵੇਸ਼ਨ ਅਤੇ ਲਚੀਲੇਪਣ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਆਲਮੀ ਸਾਖ ਨੂੰ ਉੱਪਰ ਉਠਾਉਣ ਦੇ ਲਈ ਤਿਆਰ ਹਨ।