ਵਿਸ਼ਨੂ ਦੇਵ ਸਾਏ – ਛੱਤੀਸਗੜ੍ਹ ਦੇ ਮੁੱਖ ਮੰਤਰੀ
ਨਰੇਂਦਰ ਮੋਦੀ ਦਾ ਉਹ ਵਾਅਦਾ ਫਿਰ ਤੋਂ ਪੂਰਾ ਹੋਇਆ ਹੈ ਕਿ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਨ੍ਹਾਂ ਨੂੰ ਮੋਦੀ ਜੀ ਪੁੱਛਦੇ ਹਨ। ਸਮਾਜ ਦੇ ਮੱਧ ਵਰਗ ਅਤੇ ਮਜ਼ਦੂਰ ਵਰਗ ਦੇ ਉਥਾਨ ਦੇ ਲਈ ਇਹ ਬਜਟ ਇਤਿਹਾਸਿਕ ਹੈ। ਇਹ ਭਾਰਤ ਦੇ ਸੁਨਹਿਰੀ ਭਵਿੱਖ ਦਾ ਦਸਤਾਵੇਜ਼ ਹੈ। ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਕੁਝ ਇਤਿਹਾਸਿਕ ਬਜਟਾਂ ਵਿੱਚੋਂ ਇਹ ਇੱਕ ਹੈ। ਦੇਸ਼ ਦੇ ਟੈਕਸਪੇਅਰਸ ਅਤੇ ਮੱਧ ਵਰਗ ਦਾ ਸਨਮਾਨ ਕਰਦੇ ਹੋਏ ਮੋਦੀ ਸਰਕਾਰ ਨੇ ਇੱਕ ਅਜਿਹਾ ਨਿਰਣਾ ਲਿਆ ਹੈ, ਜਿਸ ਦੀ ਕਲਪਨਾ ਵੀ ਲੋਕਾਂ ਨੂੰ ਨਹੀਂ ਸੀ। ਕਾਂਗਰਸ ਦੀ ਸਰਕਾਰ 'ਚ ਜਿੱਥੇ ਸਲਾਨਾ 2 ਲੱਖ ਰੁਪਏ ਦੀ ਆਮਦਨ 'ਤੇ ਟੈਕਸ ਲਗਦਾ ਸੀ, ਮੋਦੀ ਜੀ ਦੀ ਸਰਕਾਰ 'ਚ 12 ਲੱਖ ਰੁਪਏ ਦੀ ਸਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਲਗੇਗਾ। ਇਹ ਦੇਸ਼-ਪ੍ਰਦੇਸ਼ ਦੇ ਕਰੋੜਾਂ ਮੱਧ-ਵਰਗ ਦੇ ਪਰਿਵਾਰਾਂ ਨੂੰ ਸਿੱਧੇ ਲਾਭ ਪਹੁੰਚਾਉਣ ਵਾਲਾ ਫ਼ੈਸਲਾ ਹੈ। ਮੋਦੀ ਸਰਕਾਰ ਨੇ ਇਸ ਬਜਟ ਵਿੱਚ ਕਿਸਾਨਾਂ ਦੇ ਉਥਾਨ ਦੇ ਲਈ ਦੂਰਗਾਮੀ ਨੀਤੀਆਂ ਬਣਾਈਆਂ ਹਨ।