ਵੇਣੂ ਸ਼੍ਰੀਨਿਵਾਸਨ, ਟੀਵੀਐੱਸ ਦੇ ਚੇਅਰਮੈਨ
ਬੀਤੇ ਦੋ ਵਰ੍ਹਿਆਂ ਵਿੱਚ ਮੈਂ ਜੋ ਸਭ ਤੋਂ ਸਪਸ਼ਟ ਪਰਿਵਰਤਨ ਦੇਖਿਆ ਹੈ ਉਹ ਹੈ ਕਿ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਗਲੋਬਲ ਆਰਥਿਕ ਵਿਵਸਥਾ ਵਿੱਚ ਅਸੀਂ ਇੱਕ ਬਹੁਤ ਵੱਡੇ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਏ ਹਾਂ। ਇਹ ਸਥਾਨ ਸਾਨੂੰ ਮੇਕ ਇਨ ਇੰਡੀਆ ਦੀ ਬਦੌਲਤ ਮਿਲਿਆ ਹੈ। ਉਨ੍ਹਾਂ ਨੇ ਆਪਣੇ ਗਲੋਬਲ ਸਮੁਦਾਇ ਤੱਕ ਪਹੁੰਚਣ ਦੇ ਅਥੱਕ ਯਤਨਾਂ ਦੇ ਜ਼ਰੀਏ ਭਾਰਤ ਨੂੰ ਅੰਤਰਰਾਸ਼ਟਰੀ ਕੂਟਨੀਤੀ ਦੇ ਮੰਚ `ਤੇ ਇੱਕ ਮਜ਼ਬੂਤ ਸਥਾਨ ਦੇਣ ਦਾ ਕੰਮ ਕੀਤਾ ਹੈ, ਨਾਲ ਹੀ ਆਪਣੇ ਆਤਮ-ਸਨਮਾਨ ਅਤੇ ਆਤਮ-ਨਿਸ਼ਠਾ ਨੂੰ ਵੀ ਬਣਾ ਕੇ ਰੱਖਿਆ। ਹੁਣ ਸਾਡਾ ਸਮੇਂ ਹੈ, ਅਤੇ ਭਾਰਤ ਦੀ ਇਸ ਤੋਂ ਬਿਹਤਰ ਅਗਵਾਈ ਕੋਈ ਨਹੀਂ ਕਰ ਸਕਦਾ।